ਨਵੀਂ ਦਿੱਲੀ: ਮਹਾਰਾਸ਼ਟਰ ਦੇ ਬੀਜੇਪੀ ਬੁਲਾਰੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਗਵਾਨ ਵਿਸ਼ਨੂੰ ਦਾ ਗਿਆਰ੍ਹਵਾਂ ਅਵਤਾਰ ਦੱਸਿਆ। ਉਸ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਦੇਵੀ-ਦੇਵਤਿਆਂ ਦਾ ਅਪਮਾਨ ਕਰਾਰ ਦਿੱਤਾ। ਦਰਅਸਲ ਬੀਜੇਪੀ ਬੁਲਾਰੇ ਅਵਧੂਤ ਵਾਘ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਗਵਾਨ ਵਿਸ਼ਨੂੰ ਦਾ ਗਿਆਰ੍ਹਵਾਂ ਅਵਤਾਰ ਹਨ। ਇਕ ਮਰਾਠੀ ਚੈਨਲ ਨਾਲ ਵੀ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਮੋਦੀ ਦੇ ਰੂਪ ਚ ਭਗਵਾਨ ਜਿਹਾ ਨੇਤਾ ਮਿਲਿਆ।