ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰ ਸਾਢੇ 10 ਵਜੇ ਕੈਬਨਿਟ ਮੀਟਿੰਗ ਕਰਨਗੇ। ਹਾਲਾਂਕਿ ਮੀਟਿੰਗ ਕਿਸ ਵਿਸ਼ੇ ਬਾਬਤ ਰੱਖੀ ਗਈ ਹੈ ਇਸ ਬਾਰੇ ਫਿਲਹਾਲ ਸਪਸ਼ਟ ਨਹੀਂ ਹੈ। ਪਰ ਇਸ ਵੇਲੇ ਜਦੋਂ ਦੇਸ਼ ਭਰ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਡਟੇ ਹਨ ਤਾਂ ਸਭ ਦੀਆਂ ਨਜ਼ਰਾਂ ਇਸ ਮੀਟਿੰਗ 'ਤੇ ਰਹਿਣਗੀਆਂ।
ਸਵੇਰ ਸਾਢੇ 10 ਵਜੇ ਤੋਂ ਵੀਡੀਓ ਕਾਨਫਰੰਸਿਗ ਜ਼ਰੀਏ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ। ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਬੈਠਕ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਥੇ ਹੀ ਅੱਜ 11 ਵਜੇ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਸਤਾਵ ਵੀ ਮਿਲ ਸਕਦਾ ਹੈ ਤੇ 12 ਵਜੇ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਹੋ ਸਕਦੀ ਹੈ।
ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ