ਨਵੀਂ ਦਿੱਲੀ: ਜੰਮੂ-ਕਸ਼ਮੀਰ ਦਾ ਪੁਨਰਗਠਨ ਸਬੰਧੀ ਬਿਲ ਪਾਸ ਕਰਨ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਇਸ ਤਬਦੀਲੀ ਨਾਲ ਕਸ਼ਮੀਰੀਆਂ ਦਾ ਹੀ ਸਭ ਤੋਂ ਵੱਧ ਭਲਾ ਹੋਣ ਦਾਅਵਾ ਕੀਤਾ ਹੈ। ਧਾਰਾ 370 ਬੇਅਸਰ ਕਰਨ ਹੋਣ ਨਾਲ ਜੰਮੂ-ਕਸ਼ਮੀਰ ਦੇ ਡੇਢ ਕਰੋੜ ਤੋਂ ਵੱਧ ਲੋਕ ਸੁਵਿਧਾਵਾਂ ਮਾਣਨ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਇਸ ਕਦਮ ਨੂੰ ਕਸ਼ਮੀਰੀ ਔਰਤਾਂ ਦੇ ਹੱਕ ਵਿੱਚ ਦੱਸਿਆ ਅਤੇ ਅੱਤਵਾਦ ਤੇ ਵੱਖਵਾਦ 'ਤੇ ਵੱਡਾ ਹਮਲਾ ਦੱਸਿਆ।


ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਧਾਰਾ 370 ਨੂੰ ਸੋਧਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਿਛਲੇ ਸਮੇਂ ਤੋਂ ਵੱਖਵਾਦ, ਪਰਿਵਾਰਵਾਦ ਤੇ ਅੱਤਵਾਦ ਸਥਾਪਤ ਸੀ ਅਤੇ ਪਾਕਿਸਤਾਨ ਹੀ ਧਾਰਾ 370 ਦਾ ਇਸਤੇਮਾਲ ਕਰ ਰਿਹਾ ਸੀ। ਪਰ ਹੁਣ ਇਹ ਇਤਿਹਾਸ ਦੀ ਗੱਲ ਹੋ ਗਈ ਹੈ।


ਮੋਦੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜੰਮੂ ਤੇ ਕਸ਼ਮੀਰ ਵਿੱਚ ਲਾਗੂ ਰਾਸ਼ਟਰਪਤੀ ਸ਼ਾਸ਼ਨ ਕਾਰਨ ਸੂਬਾ ਸਿੱਧੇ ਕੇਂਦਰ ਦੇ ਸੰਪਰਕ ਵਿੱਚ ਰਿਹਾ ਹੈ, ਜਿਸ ਕਾਰਨ ਇੱਥੇ ਅਣਸੁਖਾਵੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਹਾਲਾਂਕਿ, ਸਭ ਤੋਂ ਵੱਡਾ ਦਹਿਸ਼ਤੀ ਪੁਲਵਾਮਾ ਹਮਲਾ ਵੀ ਰਾਜਪਾਲ ਸ਼ਾਸ਼ਨ ਦੌਰਾਨ ਹੀ ਵਾਪਰਿਆ।


ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕੀਤਾ ਕਿ ਉਹ ਪਹਿਲਾਂ ਵਾਂਗ ਹੀ ਆਪਣੀ ਸਰਕਾਰ ਤੇ ਨੁਮਾਇੰਦੇ ਚੁਣ ਸਕਣਗੇ, ਜੋ ਉਨ੍ਹਾਂ ਵਿੱਚੋਂ ਹੀ ਉੱਠੇ ਆਉਣਗੇ। ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਹੁਣ ਕਸ਼ਮੀਰ ਵਿੱਚ ਵਿਕਾਸ ਦੀ ਹਨੇਰੀ ਆਵੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਸ਼ਮੀਰ ਦੇ ਲੋਕ ਇਸ ਵਿੱਚ ਪੂਰਾ ਸਹਿਯੋਗ ਪਾਉਣਗੇ।

ਦੇਖੋ ਪੀਐਮ ਮੋਦੀ ਦਾ ਪੂਰਾ ਭਾਸ਼ਣ-