ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਸਊਦੀ ਅਰਬ ਦਾ ਦੌਰਾ ਕਰ ਸਕਦੇ ਹਨ। ਆਪਣੇ ਇਸ ਦੌਰੇ ‘ਤੇ ਪੀਐਮ ਮੋਦੀ ਕ੍ਰਾਊਨ ਪ੍ਰਿੰਸ ਮੁਹਮੰਦ ਬਿਨ ਸਲਮਾਨ ਨਾਲ ਮੁਲਾਕਾਤ ਤੇ ਇਨਵੇਸਟਰ ਮੀਟ ਸਮਾਗਮ ‘ਚ ਹਿੱਸਾ ਲੈਣਗੇ। ਉਂਞ ਪੀਐਮ ਮੋਦੀ ਦੀ ਸਊਦੀ ਅਰਬ ਯਾਤਰਾ ਦੀ ਕੋਈ ਆਫੀਸ਼ੀਅਲ ਐਲਾਨ ਨਹੀਂ ਕੀਤਾ ਗਿਆ। ਹਾਲ ਹੀ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪ੍ਰਿੰਸ ਸਲਮਾਨ ਨਾਲ ਮੁਲਾਕਾਤ ਕੀਤੀ ਸੀ।
ਮੋਦੀ ਦੇ ਇਸ ਦੌਰੇ ‘ਤੇ ਰਾਜਧਾਨੀ ਰਿਆਧ ‘ਚ ਖਾੜੀ ਰਾਸ਼ਟਰ ਵੱਲੋਂ ਆਯੋਜਿਤ ਇੱਕ ਨਿਵੇਸ਼ ਸ਼ਿਖਰ ਸਮਾਗਮ ‘ਚ ਹਿੱਸਾ ਲੈਣ ਦੀ ਉਮੀਦ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਊਦੀ ਅਰਬ ‘ਚ ਉਨ੍ਹਾਂ ਦਾ ਇਹ ਦੂਜਾ ਦੌਰਾ ਹੋਵੇਗਾ। ਪੀਐਮ ਨੇ ਸਾਲ 2016 ‘ਚ ਰਿਆਧ ਦਾ ਦੌਰਾ ਕੀਤਾ ਸੀ।
ਦੱਸ ਦਈਏ ਸਊਦੀ ਪ੍ਰਿੰਸ ਮੁਹਮੰਦ ਬਿਨ ਸਲਮਾਨ ਨੇ ਵੀ ਇਸੇ ਸਾਲ ਫਰਵਰੀ ‘ਚ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ ਸੀ।
ਕ੍ਰਾਊਨ ਪ੍ਰਿੰਸ ਸਲਮਾਨ ਨਾਲ ਮੁਲਾਕਾਤ ਲਈ ਜਲਦ ਸਊਦੀ ਜਾਣਗੇ ਪੀਐਮ ਮੋਦੀ!
ਏਬੀਪੀ ਸਾਂਝਾ
Updated at:
05 Oct 2019 01:37 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਸਊਦੀ ਅਰਬ ਦਾ ਦੌਰਾ ਕਰ ਸਕਦੇ ਹਨ। ਆਪਣੇ ਇਸ ਦੌਰੇ ‘ਤੇ ਪੀਐਮ ਮੋਦੀ ਕ੍ਰਾਊਨ ਪ੍ਰਿੰਸ ਮੁਹਮੰਦ ਬਿਨ ਸਲਮਾਨ ਨਾਲ ਮੁਲਾਕਾਤ ਤੇ ਇਨਵੇਸਟਰ ਮੀਟ ਸਮਾਗਮ ‘ਚ ਹਿੱਸਾ ਲੈਣਗੇ। ਉਂਞ ਪੀਐਮ ਮੋਦੀ ਦੀ ਸਊਦੀ ਅਰਬ ਯਾਤਰਾ ਦੀ ਕੋਈ ਆਫੀਸ਼ੀਅਲ ਐਲਾਨ ਨਹੀਂ ਕੀਤਾ ਗਿਆ।
- - - - - - - - - Advertisement - - - - - - - - -