ਮੁੰਬਈ: ਈਡੀ ਨੇ 4,355 ਕਰੋੜ ਰੁਪਏ ਦੇ ਪੰਜਾਬ ਐਂਡ ਮਹਾਰਾਸ਼ਟਰ ਬੈਂਕ ਧੋਖਾਧੜੀ ਮਾਮਲੇ ‘ਚ ਮਨੀ ਲਾਡ੍ਰਿੰਗ ਕੇਸ ‘ਚ ਐਚਡੀਆਈਐਲ ਦੇ ਮਾਲਿਕ ਦੀਆਂ 12 ਮੰਹਿਗੀਆਂ ਕਾਰਾਂ ਨੂੰ ਜਬਤ ਕੀਤਾ ਹੈ। ਇਸ ‘ਚ ਦੋ ਰਾਲਸ ਰਾਈਸ, ਦੋ ਰੇਂਜ ਰੋਵਰ ਅਤੇ ਇੱਕ ਬੇਂਟਲੀ ਕਾਰ ਸ਼ਾਮਲ ਹੈ। ਮੁੰਬਈ ‘ਚ ਛੇ ਥਾਂਵਾਂ ‘ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਐਚਡੀਆਰਐਲ ਦੇ ਚੇਅਰਮੈਨ ਰਾਕੇਸ਼ ਵਾਧਵਾਨ ਅਤੇ ਉਸ ਦੇ ਬੇਟੇ ਸਾਰੰਗ ਵਾਧਵਾਬ ਦੀ ਕਾਰਾਂ ਜਬਤ ਕੀਤੀਆਂ ਗਈਆਂ। ਇਸੇ ਦੌਰਾਨ ਪੀਐਮਸੀ ਬੈਂਕ ਦੇ ਲਾਪਤਾ ਪ੍ਰਬੰਨ ਡਾਈਰੈਕਟਰ ਜਾਏ ਥਾਮਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।



ਪਿਛਲੇ ਚਾਰ ਦਿਨਾਂ ਤੋਂ ਲਾਪਤਾ ਥਾਮਸ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ‘ਚ ਹੋਈ ਹੈ, ਜਦੋ ਦੋ ਦਿਨ ਵੀਰਵਾਰ ਨੂੰ ਰਿਐਲਟੀ ਕੰਪਨੀ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫ਼ਤਾਰੀ ਹੋਏ ਹੈ। ਈਡੀ ਨੇ ਉਨ੍ਹਾਂ ਦੀ 3500 ਕਰੋੜ ਰੁਪਏ ਦੀ ਜਾਈਦਾਦ ਜਬਤ ਕੀਤੀ ਹੈ। ਨਾਲ ਹੀ ਈਡੀ ਨੇ ਹਾਉਸਿੰਗ ਐਂਡ ਇੰਫਰਾਸਟ੍ਰਕਚਰ ਲਿਮੀਟੇਡ ਅਤੇ ਉਸ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਡ੍ਰਿੰਗ ਦੀਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ‘ਚ ਜਾਂਚ ਰਿਪੋਰਟ ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।



ਇਸ ਮਾਮਲੇ ‘ਚ ਗ੍ਰਿਫ਼ਤਾਰ ਰਾਕੇਸ਼ ਅਤੇ ਸਾਰੰਗ ਨੂੰ ਮੁੰਬਈ ਦੇ ਡਬਲੂ ਦਫਤਰ ‘ਚ ਬੁਲਾਇਆ ਗਿਆ ਅਤੇ ਜਦੋਂ ਜਾਂਚ ਅਧਿਕਾਰੀਆਂ ਨੂੰ ਲੱਗਿਆ ਕਿ ਉਹ ਜਾਂਚ ‘ਚ ਸਹਿਯੋਗ ਨਹੀ ਕਰ ਰਹੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।



ਐਫਆਈਆਰ ਪੀਐਮਸੀ ਬੈਂਕ ਦੇ ਰਿਕਵਰੀ ਡਿਪਾਰਟਮੈਂਟ ਦੇ ਮੈਨੇਜਰ ਜਸਬੀਰ ਸਿੰਘ ਮੱਟਾ ਵੱਲੋਂ ਦਰਜ ਕਰਵਾਈ ਗਈ। ਇਹ ਵੀ ਇਲਜ਼ਾਮ ਲਗਾਇਆ ਗਿਆ ਕਿ 21,049 ਨਕਲੀ ਬੈਂਕ ਖਾਤਿਆਂ ਨੂੰ ਦਿੱਤੇ ਕਰਜ਼ ਨੂੰ ਲੁਕਾਉਣ ਲਈ ਤਿਆਰ ਕਤਿਾ ਗਿਆ ਸੀ, ਜੋ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦਾ ਉਲੰਘਨ ਕਰਦੇ ਸੀ।