India or Bharat Issue: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (6 ਸਤੰਬਰ) ਨੂੰ ਮੰਤਰੀ ਮੰਡਲ ਦੀ ਬੈਠਕ 'ਚ ਮੰਤਰੀਆਂ ਨੂੰ ਭਾਰਤ ਤੇ ਇੰਡੀਆ ਵਿਵਾਦ 'ਤੇ ਕੁੱਝ ਨਾ ਬੋਲਣ ਦੀ ਹਦਾਇਤ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸ਼ਰਤਾਂ ਦੇ ਨਾਲ ਪ੍ਰਧਾਨ ਮੰਤਰੀ ਨੇ ਸਨਾਤਨ ਧਰਮ (Sanatana Dharma) ਵਿਵਾਦ 'ਤੇ ਬੋਲਣ ਦੀ ਇਜਾਜ਼ਤ ਦੇ ਦਿੱਤੀ ਹੈ।



ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਨੂੰ ਇਹ ਵੀ ਕਿਹਾ, ਅਧਿਕਾਰਤ ਵਿਅਕਤੀ ਤੋਂ ਇਲਾਵਾ ਕੋਈ ਵੀ ਮੰਤਰੀ ਜੀ-20 ਮੀਟਿੰਗ ਵਿੱਚ ਨਾ ਬੋਲੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਬੱਸ ਪੂਲ ਦੀ ਵਰਤੋਂ ਕਰਨ ਦੀ ਵਿਸ਼ੇਸ਼ ਹਦਾਇਤ ਦਿੱਤੀ ਹੈ। ਸੂਤਰਾਂ ਮੁਤਾਬਕ ਪੀਐੱਮ ਨੇ ਕਿਹਾ ਹੈ ਕਿ 9 ਤਰੀਕ ਨੂੰ ਕਰਵਾਏ ਜਾ ਰਹੇ ਰਾਤ ਦੇ ਭੋਜਨ 'ਚ ਸ਼ਾਮਲ ਹੋਣ ਵਾਲੇ ਮੰਤਰੀ ਆਪਣੇ ਵਾਹਨਾਂ 'ਚ ਸੰਸਦ ਭਵਨ ਕੰਪਲੈਕਸ ਪਹੁੰਚਣ ਤੇ ਬੱਸਾਂ ਰਾਹੀਂ ਸਮਾਗਮ ਵਾਲੀ ਥਾਂ 'ਤੇ ਜਾਣ।



ਰਾਤ ਦੇ ਭੋਜਨ ਨੂੰ ਲੈ ਕੇ ਪੀਐਮ ਦੀ ਮੰਤਰੀਆਂ ਨੂੰ ਸਲਾਹ 



ਰਾਤ ਦੇ ਖਾਣੇ ਲਈ ਬੁਲਾਏ ਗਏ ਮੁੱਖ ਮੰਤਰੀ ਵੀ ਆਪਣੇ ਸਾਥੀਆਂ ਨਾਲ ਸੰਸਦ ਭਵਨ ਕੰਪਲੈਕਸ ਪਹੁੰਚਣਗੇ ਅਤੇ ਉਥੋਂ ਬੱਸਾਂ ਰਾਹੀਂ ਜਾਣਗੇ। ਰਾਤ ਦੇ ਖਾਣੇ ਲਈ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਸ਼ਾਮ 5:50 ਵਜੇ ਤੱਕ ਸੰਸਦ ਭਵਨ ਕੰਪਲੈਕਸ ਪਹੁੰਚਣਾ ਹੋਵੇਗਾ ਅਤੇ ਸ਼ਾਮ 6:30 ਵਜੇ ਤੱਕ ਸਮਾਗਮ ਵਾਲੀ ਥਾਂ 'ਤੇ ਪਹੁੰਚਣਾ ਹੋਵੇਗਾ।


ਦਿੱਲੀ 'ਚ ਜੀ-20 ਸੰਮੇਲਨ ਦਾ ਆਯੋਜਨ


ਦੱਸ ਦੇਈਏ ਕਿ ਭਾਰਤ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ 9 ਤੋਂ 10 ਸਤੰਬਰ ਤੱਕ ਜੀ-20 ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਮੁਖੀ ਇਸ 'ਚ ਹਿੱਸਾ ਲੈ ਰਹੇ ਹਨ। 9 ਸਤੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਜੀ-20 ਡਿਨਰ ਦਾ ਆਯੋਜਨ ਕੀਤਾ ਜਾਵੇਗਾ।


ਸੱਦਾ ਪੱਤਰ ਨੂੰ ਲੈ ਕੇ ਵਿਵਾਦ


ਇਸ ਦੇ ਸੱਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ 'President of Bharat' ਵਜੋਂ ਸੰਬੋਧਿਤ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ 'ਪ੍ਰੈਜ਼ੀਡੈਂਟ ਆਫ਼ ਇੰਡੀਆ' ਲਿਖੇ ਜਾ ਦੀ ਥਾਂ 'President of Bharat' ਲਿਖਣ 'ਤੇ ਇਤਰਾਜ਼ ਜਤਾਇਆ ਹੈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਿਰੋਧੀ ਗਠਜੋੜ ਭਾਰਤ ਤੋਂ ਡਰ ਕੇ ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।