ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਬੈਠਕ ਸੀ। ਅੱਜ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਹਾਲਾਂਕਿ, ਇਸ ਬੈਠਕ ਵਿੱਚ ਲੌਕਡਾਊਨ ਵਧਾਉਣ ਬਾਰੇ ਚਰਚਾ ਹੋਣ ਬਾਰੇ ਸਥਿਤੀ ਸਾਫ ਨਹੀਂ ਹੈ। ਹਾਲੇ ਵੀ ਕਈ ਸੂਬੇ ਲੌਕਡਾਊਨ ਜਾਰੀ ਰੱਖਣ ਦੇ ਪੱਖ ਵਿੱਚ ਹਨ। ਦੇਸ਼ ਵਿੱਚ ਦੂਜੇ ਗੇੜ ਦੀ ਤਾਲਾਬੰਦੀ ਤਿੰਨ ਮਈ ਨੂੰ ਪੂਰੀ ਹੋਣ ਜਾ ਰਹੀ ਹੈ।
ਦੇਸ਼ ਤੇ ਵਿਦੇਸ਼ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ 16 ਮਈ ਤਕ ਤਾਲਾਬੰਦੀ ਰੱਖਦੀ ਹੈ ਤਾਂ ਕੋਰੋਨਾ ਤੋਂ ਕਾਫੀ ਹੱਦ ਤਕ ਰਾਹਤ ਮਿਲ ਸਕਦੀ ਹੈ। ਹਾਲ ਦੀ ਘੜੀ ਮੋਦੀ ਸਰਕਾਰ ਨੇ ਕੋਰੋਨਾ ਮੁਕਤ ਇਲਾਕਿਆਂ ਵਿੱਚ ਕੁਝ ਸ਼ਰਤਾਂ ਤਹਿਤ ਕਾਰੋਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਹੁਣ ਤਿੰਨ ਮਈ ਮਗਰੋਂ ਸਰਕਾਰ ਕੀ ਖੁੱਲ੍ਹ ਦੇਵੇਗੀ, ਇਹ ਫਿਲਹਾਲ ਤੈਅ ਨਹੀਂ।