ਦੁਨੀਆਂ ਦਾ ਅੰਤ ਉਦੋਂ ਹੋਵੇਗਾ ਜਦੋਂ ਉਲਕਾ ਪਿੰਡ ਧਰਤੀ ਨਾਲ ਟਕਰਾਵੇਗਾ. ਕੋਰੋਨਾਵਾਇਰਸ ਮਹਾਂਮਾਰੀ ਵਿਚਕਾਰ ਯੂਐਸ ਪੁਲਾੜ ਖੋਜ ਏਜੰਸੀ ਨਾਸਾ(NASA) ਦੇ ਹਵਾਲੇ ਤੋਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਝੂਠੀਆਂ ਅਫਵਾਹਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਨਾਸਾ ਨੇ ਖੁਦ 4 ਮਾਰਚ ਨੂੰ ਹੀ ਇਸ ਅਫਵਾਹ ਨੂੰ ਨਕਾਰ ਦਿੱਤਾ ਸੀ।
ਸੱਚ ਕੀ ਹੈ?
ਨਾਸਾ ਅਨੁਸਾਰ ਇਕ ਗ੍ਰਹਿ ਜਿਸ ਨੂੰ ਅਧਿਕਾਰਤ ਤੌਰ 'ਤੇ 52768 (1998 OR2) ਕਿਹਾ ਜਾ ਰਿਹਾ ਹੈ, 29 ਅਪ੍ਰੈਲ ਨੂੰ ਧਰਤੀ ‘ਤੇ ਲਗਭਗ 4 ਮਿਲੀਅਨ ਮੀਲ ਦੀ ਦੂਰੀ ਤੋਂ ਗੁਜਰੇਗਾ। OR2 1998 ਨਾਮ ਦਾ ਇਹ ਅਸਟਾਰਾਇਡ ਇਸਦੇ ਅਕਾਰ ਦੇ ਕਾਰਨ ਸੰਭਾਵਿਤ ਤੌਰ ਤੇ ਖ਼ਤਰਨਾਕ ਹੋ ਸਕਦਾ ਹੈ। ਪਰ ਇਸ ਤੋਂ ਧਰਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਇਸ ਕਰਕੇ 29 ਅਪਰੈਲ ਨੂੰ ਨਾਸਾ ਦੇ ਹਵਾਲੇ ਤੋਂ ਵਿਸ਼ਵ ਦੇ ਅੰਤ ਦੇ ਦਾਅਵੇ ਝੂਠੇ ਹਨ।
ਇਹ ਵੀ ਪੜ੍ਹੋ :