Pm modi: ਪ੍ਰਧਾਨ ਮੰਤਰੀ ਨੇ ਅੱਜ ਨਾਸਿਕ ਦੇ ਕਾਲਾਰਾਮ ਮੰਦਰ ਵਿੱਚ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਪੀਐਮ ਮੋਦੀ ਨੇ ਖੁਦ ਕਾਲਾਰਾਮ ਮੰਦਿਰ ਵਿੱਚ ਪੋਚਾ ਲਾਇਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ। ਇਸ ਮੰਦਰ 'ਚ ਪਹੁੰਚ ਕੇ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਮੰਦਰ ਦੇ ਚੌਗਿਰਦੇ ਦੀ ਸਫਾਈ ਕਰਕੇ ਦੇਸ਼ ਭਰ ਦੇ ਮੰਦਰਾਂ 'ਚ ਸਫਾਈ ਮੁਹਿੰਮ ਚਲਾਉਣ ਦੀ ਲੋਕਾਂ ਨੂੰ ਅਪੀਲ ਕੀਤੀ।
ਪੀਐਮ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ 22 ਜਨਵਰੀ ਤੱਕ ਦੇਸ਼ ਦੇ ਤੀਰਥ ਸਥਾਨਾਂ ਅਤੇ ਮੰਦਰਾਂ ਨੂੰ ਸਾਫ਼ ਕਰਨ ਲਈ ਕਿਹਾ ਅਤੇ ਸਾਫ- ਸਫਾਈ ਕਰਨ ਲਈ ਕਿਹਾ। ਅੱਜ ਮੈਨੂੰ ਕਾਲਾਰਾਮ ਮੰਦਿਰ ਦੇ ਦਰਸ਼ਨ ਕਰਨ ਅਤੇ ਮੰਦਿਰ ਦੀ ਸਫ਼ਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦੇ ਸਾਰੇ ਮੰਦਰਾਂ ਅਤੇ ਤੀਰਥ ਸਥਾਨਾਂ 'ਤੇ ਸਵੱਛਤਾ ਮੁਹਿੰਮ ਚਲਾਉਣ ਅਤੇ ਰਾਮ ਮੰਦਰ ਦੀ ਖ਼ਾਤਰ ਆਪਣੀ ਕਿਰਤ ਦਾਨ ਕਰਨ।
ਇਹ ਵੀ ਪੜ੍ਹੋ: An-32 Aircraft: ਹਵਾਈ ਸੈਨਾ ਦੇ An-32 ਜਹਾਜ਼ ਦਾ ਮਲਬਾ ਬੰਗਾਲ ਦੀ ਖਾੜੀ 'ਚ ਲੱਭਿਆ, ਸਾਢੇ 7 ਪਹਿਲਾਂ 29 ਲੋਕਾਂ ਨਾਲ ਹੋਇਆ ਸੀ ਲਾਪਤਾ
ਨਾਸਿਕ ਦਾ ਕਾਲਾਰਾਮ ਮੰਦਰ ਭਗਵਾਨ ਰਾਮ ਦਾ 2000 ਸਾਲ ਪੁਰਾਣਾ ਮੰਦਰ ਹੈ। ਕਾਲਾਰਾਮ ਮੰਦਿਰ ਦਾ ਨਵੀਨੀਕਰਨ ਸਾਲ 1788 ਵਿੱਚ ਕੀਤਾ ਗਿਆ ਸੀ ਜਦੋਂ ਕਿ ਇਹ ਮੰਦਰ ਰਾਸ਼ਟਰਕੁਟ ਕਾਲ ਦੀ 7ਵੀਂ ਤੋਂ 11ਵੀਂ ਸਦੀ ਦੇ ਵਿਚਕਾਰ ਬਣਾਇਆ ਗਿਆ ਸੀ। ਇਹ ਮੰਦਰ ਉੱਤਰੀ ਨਾਸਿਕ ਵਿੱਚ ਗੋਦਾਵਰੀ ਨਦੀ ਦੇ ਕੰਢੇ ਸਥਿਤ ਹੈ।
ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਕਾਲੇ ਪੱਥਰ ਦੀ ਬਣੀ ਹੋਈ ਹੈ। ਦੱਸ ਦਈਏ ਕਿ ਨਾਸਿਕ 'ਚ ਜਿਸ ਜਗ੍ਹਾ 'ਤੇ ਇਹ ਮੰਦਰ ਹੈ, ਉਸ ਨੂੰ 'ਪੰਚਵਟੀ' ਕਿਹਾ ਜਾਂਦਾ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਆਪਣੇ 14 ਸਾਲ ਦੇ ਬਨਵਾਸ ਦੌਰਾਨ 10 ਸਾਲ ਪੂਰੇ ਕਰਨ ਤੋਂ ਬਾਅਦ ਕਰੀਬ ਢਾਈ ਸਾਲ ਇਸ ਗੋਦਾਵਰੀ ਕੰਢੇ 'ਤੇ ਰਹੇ।
ਇਹ ਵੀ ਪੜ੍ਹੋ: INDIA: ਭਲਕੇ ਹੋਵੇਗੀ INDIA ਗੱਠਜੋੜ ਦੀ ਅਹਿਮ ਬੈਠਕ, ਨਿਤੀਸ਼ ਕੁਮਾਰ ਨੂੰ ਬਣਾਇਆ ਜਾਵੇਗਾ ਕੋਆਰਡੀਨੇਟਰ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।