An-32 Aircraft: ਕਰੀਬ ਸਾਢੇ ਸੱਤ ਸਾਲ ਪਹਿਲਾਂ 29 ਲੋਕਾਂ ਨੂੰ ਲੈ ਕੇ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦਾ ਸੰਭਾਵਿਤ ਮਲਬਾ ਬੰਗਾਲ ਦੀ ਖਾੜੀ ਵਿੱਚ ਬਹੁਤ ਡੂੰਘਾਈ ਚੋਂ ਮਿਲਿਆ ਹੈ। ਇਹ ਮਲਬਾ ਬੰਗਾਲ ਦੀ ਖਾੜੀ 'ਚ ਕਰੀਬ 3.4 ਕਿਲੋਮੀਟਰ ਦੀ ਡੂੰਘਾਈ 'ਚ ਮਿਲਿਆ ਹੈ।


ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ, ਰੱਖਿਆ ਮੰਤਰਾਲੇ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਤਕਨਾਲੌਜੀ ਵਲੋਂ ਤਾਇਨਾਤ ਇਕ ਆਟੋਨੋਮਸ ਅੰਡਰਵਾਟਰ ਵਹੀਕਲ (ਏਯੂਵੀ) ਵਲੋਂ ਹਾਲ ਹੀ ਵਿਚ ਲਈਆਂ ਗਈਆਂ ਤਸਵੀਰਾਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਚੇਨਈ ਤੱਟ ਤੋਂ 310 ਕਿਲੋਮੀਟਰ ਦੂਰ ਸਥਿਤ ਸਮੁੰਦਰ ਵਿੱਚ AN-32 ਜਹਾਜ਼ ਦਾ ਮਲਬਾ ਹੈ। ਫੋਟੋਆਂ ਦੀ ਜਾਂਚ ਕਰਨ ਤੋਂ ਬਾਅਦ, ਉਹ ਏਐਨ-32 ਜਹਾਜ਼ ਨਾਲ ਮੇਲ ਖਾਂਦਾ ਪਾਇਆ ਗਿਆ।


ਖੋਜ AN-32 ਦੇ ਮਲਬੇ ਵੱਲ ਕਰਦੀ ਹੈ ਇਸ਼ਾਰਾ- ਰੱਖਿਆ ਮੰਤਰਾਲਾ


ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਖੇਤਰ ਵਿੱਚ ਕਿਸੇ ਹੋਰ ਜਹਾਜ਼ ਦੇ ਲਾਪਤਾ ਹੋਣ ਦੀ ਰਿਪੋਰਟ ਦਾ ਕੋਈ ਹੋਰ ਇਤਿਹਾਸ ਨਹੀਂ ਹੈ, ਇਸ ਲਈ ਸੰਭਾਵਿਤ ਕਰੈਸ਼ ਸਾਈਟ 'ਤੇ ਇਹ ਖੋਜ ਕਰੈਸ਼ ਹੋਏ ਆਈਏਐਫ ਐਨ-32 ਦੇ ਮਲਬੇ ਵੱਲ ਇਸ਼ਾਰਾ ਕਰਦੀ ਹੈ।


ਇਹ ਵੀ ਪੜ੍ਹੋ: Atal Setu Inauguration: ਹੁਣ ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ, ਪੀਐਮ ਮੋਦੀ ਨੇ ਕੀਤਾ ਅਟਲ ਸੇਤੂ ਦਾ ਉਦਘਾਟਨ


ਰਜਿਸਟ੍ਰੇਸ਼ਨ ਨੰਬਰ ਕੇ-2743 ਵਾਲਾ ਭਾਰਤੀ ਹਵਾਈ ਫੌਜ ਦਾ ਐਨ-32 ਜਹਾਜ਼ 22 ਜੁਲਾਈ, 2016 ਨੂੰ ਇੱਕ ਮਿਸ਼ਨ ਦੌਰਾਨ ਬੰਗਾਲ ਦੀ ਖਾੜੀ ਵਿੱਚ ਲਾਪਤਾ ਹੋ ਗਿਆ ਸੀ। ਜਹਾਜ਼ ਵਿੱਚ 29 ਕਰਮਚਾਰੀ ਸਵਾਰ ਸਨ। ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ ਸੀ ਪਰ ਕਿਸੇ ਲਾਪਤਾ ਕਰਮਚਾਰੀ ਜਾਂ ਜਹਾਜ਼ ਦੇ ਮਲਬੇ ਦਾ ਪਤਾ ਨਹੀਂ ਲੱਗ ਸਕਿਆ।


ਕਿਵੇਂ  ਕੀਤੀ ਗਈ ਮਲਬੇ ਦੀ ਖੋਜ?


ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਤਕਨਾਲੌਜੀ, ਜੋ ਕਿ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ, ਨੇ ਹਾਲ ਹੀ ਵਿੱਚ ਲਾਪਤਾ ਏਐਨ-32 ਜਹਾਜ਼ ਦੇ ਆਖਰੀ ਜਾਣੇ-ਪਛਾਣੇ ਸਥਾਨ 'ਤੇ ਡੂੰਘੇ ਸਮੁੰਦਰੀ ਖੋਜ ਏਯੂਵੀ ਨੂੰ ਤਾਇਨਾਤ ਕੀਤਾ ਹੈ।


ਰੱਖਿਆ ਮੰਤਰਾਲੇ ਦੇ ਅਨੁਸਾਰ, ਮਲਟੀ-ਬੀਮ ਸੋਨਾਰ (ਸਾਊਂਡ ਨੈਵੀਗੇਸ਼ਨ ਅਤੇ ਰੇਂਜਿੰਗ), ਸਿੰਥੈਟਿਕ ਅਪਰਚਰ ਸੋਨਾਰ ਅਤੇ ਹਾਈ-ਰੈਜ਼ੋਲਿਊਸ਼ਨ ਫੋਟੋਗ੍ਰਾਫੀ ਸਮੇਤ ਕਈ ਪੇਲੋਡਸ ਦੀ ਵਰਤੋਂ ਕਰਦਿਆਂ ਹੋਇਆਂ ਇਹ ਖੋਜ 3,400 ਮੀਟਰ ਦੀ ਡੂੰਘਾਈ 'ਤੇ ਕੀਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਲੱਭੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਨੇ ਚੇਨਈ ਤੱਟ ਤੋਂ ਲਗਭਗ 140 ਸਮੁੰਦਰੀ ਮੀਲ (3.10 ਕਿਲੋਮੀਟਰ) ਦੂਰ ਸਮੁੰਦਰੀ ਤੱਟ 'ਤੇ ਕਰੈਸ਼ ਹੋਏ ਜਹਾਜ਼ ਦੇ ਮਲਬੇ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਹੈ।


ਇਹ ਵੀ ਪੜ੍ਹੋ: INDIA: ਭਲਕੇ ਹੋਵੇਗੀ INDIA ਗੱਠਜੋੜ ਦੀ ਅਹਿਮ ਬੈਠਕ, ਨਿਤੀਸ਼ ਕੁਮਾਰ ਨੂੰ ਬਣਾਇਆ ਜਾਵੇਗਾ ਕੋਆਰਡੀਨੇਟਰ?