ਨਵੀਂ ਦਿੱਲੀ: ਅਗਲੇ ਸਾਲ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਮੁਕੰਮਲ ਹੋਣ ਜਾ ਰਹੇ ਹਨ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਦੇਸ਼ ਵਿੱਚ ਹੁਣੇ ਤੋਂ ਆਜ਼ਾਦੀ ਦਾ ‘ਅੰਮ੍ਰਿਤ ਮਹੋਤਸਵ’ ਸ਼ੁਰੂ ਹੋ ਗਿਆ ਹੈ। ਦਾਂਡੀ ਮਾਰਚ ਇਸੇ ਮਹੋਤਸਵ ਦਾ ਇੱਕ ਹਿੱਸਾ ਹੈ, ਜਿਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ’ਚ ਹਰੀ ਝੰਡੀ ਵਿਖਾਈ।


ਪੀਐਮ ਮੋਦੀ ਦਾਂਡੀ ਪੁਲ ਤੋਂ ਪ੍ਰਤੀਕਾਤਮਕ ਦਾਂਡੀ ਯਾਤਰਾ ’ਤੇ ਵੀ ਨਿਕਲੇ। ਉਨ੍ਹਾਂ ਨਾਲ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਵੀ ਪ੍ਰਤੀਕਾਤਮਕ ਤੌਰ ਉੱਤੇ ਪੈਦਲ ਮਾਰਚ ਕੀਤਾ। ਇਸ ਯਾਤਰਾ ਵਿੱਚ ਕੇਂਦਰ ਤੇ ਰਾਜ ਦੇ ਕਈ ਮੰਤਰੀ ਸ਼ਾਮਲ ਹੋਏ।



ਅਹਿਮਦਾਬਾਦ ਦਾ ਸਾਬਰਮਤੀ ਆਸ਼ਰਮ ਅੱਜ ਇੱਕ ਵਾਰ ਫਿਰ ਉਸ ਦਾਂਡੀ ਮਾਰਚ ਦਾ ਗਵਾਹ ਬਣਿਆ, ਜਿਸ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਸਭ ਤੋਂ ਵੱਡੇ ਸੰਘਰਸ਼ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਸੀ। ਮਹਾਤਮਾ ਗਾਂਧੀ ਨੇ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ। PM ਮੋਦੀ ਅਨੁਸਾਰ ਅਗਲੇ 75 ਹਫ਼ਤਿਆਂ ਲਈ ਕੁਝ ਪ੍ਰੋਗਰਾਮ ਪਹਿਲਾਂ ਤੋਂ ਤਿਆਰ ਹਨ।


ਮਹਾਤਮਾ ਗਾਂਧੀ ਦੀ ਅਗਵਾਈ ਹੇਠ 1930 ’ਚ ਸਾਬਰਮਤੀ ਆਸ਼ਰਮ ਤੋਂ ਨਵਸਾਰੀ ਦੇ ਦਾਂਡੀ ਤੱਕ ਦਾਂਡੀ ਮਾਰਚ ਕੱਢਿਆ ਗਿਆ ਸੀ। ਇਹ ਮਾਰਚ ਬ੍ਰਿਟਿਸ਼ ਸਰਕਾਰ ਦੇ ਨਮਕ ਦੇ ਏਕਾਧਿਕਾਰ ਵਿਰੁੱਧ ਅਹਿੰਸਕ ਪ੍ਰਦਰਸ਼ਨ ਸੀ। ਦਾਂਡੀ ਮਾਰਚ 12 ਮਾਰਚ ਤੋਂ 6 ਅਪ੍ਰੈਲ 1930 ਤੱਕ ਚੱਲਿਆ ਸੀ। ਉਸ ਦੇ 17 ਸਾਲਾਂ ਬਾਅਦ 1947 ’ਚ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ ਸੀ।


ਆਜ਼ਾਦੀ ਦੇ 75 ਸਾਲਾ ਜਸ਼ਨ ਮਨਾਉਣ ਲਈ ਦਿੱਲੀ ਸਰਕਾਰ ਨੇ ਵੀ ਖ਼ਾਸ ਤਿਆਰੀ ਕੀਤੀ ਹੈ। ਦਿੱਲੀ ਸਰਕਾਰ ਨੇ ਇਸ ਨੂੰ ‘ਆਜ਼ਾਦੀ ਮਹੋਤਸਵ’ ਦੇ ਨਾਂਅ ਨਾਲ ਮਨਾਏਗੀ। ਦਿੱਲੀ ’ਚ 75 ਹਫ਼ਤਿਆਂ ਤੱਕ ਦੇਸ਼ ਭਗਤੀ ਦਾ ਉਤਸਵ ਮਨਾਇਆ ਜਾਵੇਗਾ। ਦਿੱਲੀ ਸਰਕਾਰ ਨੇ ਆਪਣੇ ਬਜਟ ਵਿੱਚ ‘ਇੰਡੀਆ ਐਟ 75’ ਦਾ ਵਿਜ਼ਨ ਪੇਸ਼ ਕੀਤਾ ਸੀ।


ਇਹ ਵੀ ਪੜ੍ਹੋ: Panchayat Elections 2021: ਪੰਚਾਇਤ ਚੋਣਾਂ ਲੜਨ 'ਤੇ ਸਖਤ ਸ਼ਰਤ! ਦੋ ਤੋਂ ਵੱਧ ਬੱਚਿਆਂ ਵਾਲੇ ਨਹੀਂ ਬਣ ਸਕਣਗੇ ਪੰਚ-ਸਰਪੰਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904