ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ’ਚ ਬਜਟ ਪੇਸ਼ ਕਰਦਿਆਂ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ 2047 ਤੱਕ ਸਿੰਗਾਪੁਰ ਦੇ ਬਰਾਬਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਦੇ ਲੋਕਾਂ ਦਾ ਜੀਵਨ ਪੱਧਰ ਤੇ ਉਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ਵਧਾਉਣ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਸਿੰਗਾਪੁਰ ’ਚ ਪ੍ਰਤੀ ਵਿਅਕਤੀ ਆਮਦਨ ਲਗਪਗ 66 ਹਜ਼ਾਰ ਅਮਰੀਕੀ ਡਾਲਰ (ਲਗਭਗ 47 ਲੱਖ 74 ਹਜ਼ਾਰ ਭਾਰਤੀ ਰੁਪਏ) ਹੈ। ਜੇ ਦਿੱਲੀ ਵਾਸੀਆਂ ਦੀ ਆਮਦਨ ਸਿੰਗਾਪੁਰ ਦੇ ਬਰਾਬਰ ਕਰਨੀ ਹੈ, ਤਾਂ ਉਨ੍ਹਾਂ ਦੀ ਮੌਜੂਦਾ ਆਮਦਨ ਨੂੰ 16 ਗੁਣਾ ਵਧਾਉਣਾ ਹੋਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਟੀਚਾ ਭਾਵੇਂ ਔਖਾ ਹੈ ਪਰ ਅਸੀਂ ਇਸ ਨੂੰ ਪੂਰਾ ਕਰਾਂਗੇ।
ਦਿੱਲੀ ’ਚ ਪ੍ਰਤੀ ਵਿਅਕਤੀ ਆਮਦਨ ਇਸ ਵੇਲੇ ਲਗਭਗ 3.54 ਲੱਖ ਰੁਪਏ ਹੈ। ਭਾਰਤ ’ਚ ਰਾਸ਼ਟਰੀ ਪੱਧਰ ਉੱਤੇ ਪ੍ਰਤੀ ਵਿਅਕਤੀ ਆਮਦਨ ਸਿਰਫ਼ 1.27 ਲੱਖ ਰੁਪਏ ਹੈ। ਕੋਰੋਨਾ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਥੋੜ੍ਹੀ ਘਟੀ ਹੈ।
ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਸਾਲ 2019 ’ਚ ਸਿੰਗਾਪੁਰ ’ਚ ਪ੍ਰਤੀ ਵਿਅਕਤੀ ਆਮਦਨ 65,233.3 ਡਾਲਰ ਹੈ। ਸਿੰਗਾਪੁਰ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਏਸ਼ੀਆ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲਾ ਦੇਸ਼ ਹੈ।
ਸਿੰਗਾਪੁਰ ਬਹੁਤ ਘੱਟ ਸਮੇਂ ’ਚ ਵੱਧ ਆਮਦਨ ਵਾਲਾ ਦੇਸ਼ ਬਣਿਆ ਹੈ। ਪਿਛਲੇ 25 ਸਾਲਾਂ ਦੌਰਾਨ ਸਿੰਗਾਪੁਰ ਨੇ ਔਸਤ 7.7 ਫ਼ੀ ਸਦੀ ਦੀ ਦਰ ਨਾਲ ਵਾਧਾ ਕੀਤਾ ਹੈ। ਉਸ ਦੀ ਵੱਧ ਤੋਂ ਵੱਧ ਵਾਧਾ ਦਰ 9.2 ਫ਼ੀ ਸਦੀ ਰਹੀ ਹੈ। ਸਿੰਗਾਪੁਰ ਨੇ ਆਪਣੇ ਇਲਾਕੇ ਦੇ ਦੇਸ਼ਾਂ ਦੱਖਣੀ ਕੋਰੀਆ, ਹਾਂਗਕਾਂਗ, ਤਾਇਵਾਨ ਦੇ ਮੁਕਾਬਲੇ ਸਭ ਤੋਂ ਬਾਅਦ ’ਚ ਵਿਕਾਸ ਕਾਰਜ ਸ਼ੁਰੂ ਕੀਤਾ ਸੀ।