ਅਹਿਮਦਾਬਾਦ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 12 ਮਾਰਚ ਨੂੰ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਆਜ਼ਾਦੀ ਦੇ 75 ਸਾਲ ਲਈ ਸ਼ੁਰੂ ਹੋ ਰਹੇ ਅੰਮ੍ਰਿਤ ਮਹਾਂਉਤਸਵ ਦੇ ਪ੍ਰੋਗਰਾਮ ਮੌਕੇ ਦਾਂਡੀ ਮਾਰਚ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਦਾਂਡੀ ਮਾਰਚ ਦੇ 75ਵੇਂ ਪ੍ਰੋਗਰਾਮਾਂ ਲਈ ਕਈ ਹੋਰ ਸੰਸਕ੍ਰਿਤਕ ਤੇ ਡਿਜੀਟਲ ਝਾਂਕੀਆਂ ਦੀ ਸ਼ੁਰੂਆਤ ਵੀ ਕਰਨਗੇ।
ਇਸ ਤੋਂ ਬਾਅਦ ਸਾਬਰਮਤੀ ਆਸ਼ਰਮ 'ਚ ਇਕ ਸਭਾ ਨੂੰ ਸੰਬੋਧਨ ਕਰਨਗੇ। ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ, ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ।
ਜਨ ਉਤਸਵ ਦੇ ਰੂਪ 'ਚ ਮਨਾਇਆ ਜਾਵੇਗਾ
ਆਜ਼ਾਦੀ ਦਾ ਮਹਾਂਉਤਸਵ ਭਾਰਤ ਸਰਕਾਰ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ 'ਚ ਭਾਰਤ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ 'ਚੋਂ ਇਕ ਹੈ।
75 ਹਫਤੇ ਚੱਲੇਗਾ ਪ੍ਰੋਗਰਾਮ
ਗ੍ਰਹਿ ਮੰਤਰੀ ਦੀ ਅਗਵਾਈ 'ਚ ਇਕ ਕੌਮੀ ਕਾਰਜ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਨੀਤੀਆਂ ਤੇ ਵੱਖ-ਵੱਖ ਯੋਜਨਾਵਾਂ ਬਣਾਉਣ ਲਈ ਵਚਨਬੱਧ ਹਨ। ਉਸ ਨਾਲ ਜੁੜੀਆਂ ਗਤੀਵਿਧੀਆ 12 ਮਾਰਚ ਯਾਨੀ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ ਜੋ 15 ਅਗਸਤ, 2022 ਤਕ 75 ਹਫਤੇ ਚੱਲਣਗੇ।
241 ਮੀਲ ਦੀ ਹੋਵੇਗੀ ਪੈਦਲ ਯਾਤਰਾ
ਪੀਐਮ ਵੱਲੋਂ ਰਵਾਨਾ ਕੀਤੀ ਜਾਣ ਵਾਲੀ ਪੈਦਲ ਯਾਤਰਾ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ 12 ਮਾਰਚ ਨੂੰ ਸ਼ੁਰੂ ਹੋਵੇਗੀ ਤੇ ਨਵਸਾਰੀ ਦੇ ਦਾਂਡੀ ਤਕ 241 ਮੀਲ ਦੀ ਯਾਤਰਾ ਕਰੇਗੀ, ਜੋ 5 ਅਪ੍ਰੈਲ ਨੂੰ ਸੰਪੰਨ ਹੋਵੇਗੀ। ਇਹ ਮਾਰਚ 25 ਦਿਨ ਚੱਲੇਗਾ। ਪੈਦਲ ਯਾਤਰਾ ਦਾਂਡੀ ਦੇ ਰਾਹ 'ਚ ਵੱਖ-ਵੱਖ ਸਮੂਹਾਂ ਦੇ ਲੋਕਾਂ ਵੱਲੋਂ ਸ਼ਾਮਲ ਹੋਵੇਗੀ। ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ, ਪੈਦਲ ਯਾਤਰਾ ਦੇ 75 ਕਿਲੋਮੀਟਰ ਦੇ ਪਹਿਲੇ ਪੜਾਅ ਦੀ ਅਗਵਾਈ ਕਰਨਗੇ।