PM Modi Uzbekistan Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਲਈ ਰਵਾਨਾ ਹੋ ਗਏ ਹਨ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ 15-16 ਸਤੰਬਰ ਨੂੰ SCO ਦੇ ਰਾਜ ਮੁਖੀਆਂ ਦੀ ਕੌਂਸਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਸਮਰਕੰਦ 'ਚ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਸ਼ੰਘਾਈ ਸੰਮੇਲਨ (ਐਸਸੀਓ) ਵਿੱਚ ਸ਼ਾਮਲ ਹੋਣ ਲਈ ਸਮਰਕੰਦ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਬਿਆਨ ਵੀ ਜਾਰੀ ਕੀਤਾ ਸੀ। ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਮੂਹ ਦੇ ਅੰਦਰ ਮੌਜੂਦਾ ਮੁੱਦਿਆਂ, ਵਿਸਥਾਰ ਅਤੇ ਹੋਰ ਸਹਿਯੋਗ ਦੇ ਸਬੰਧ ਵਿੱਚ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਉਮੀਦ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਈਰਾਨੀ ਨੇਤਾ ਇਬਰਾਹਿਮ ਰਾਇਸੀ ਸਮੇਤ ਹੋਰ ਨੇਤਾਵਾਂ ਦੇ ਨਾਲ ਐਸਸੀਓ ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਦੇ ਸੱਦੇ 'ਤੇ ਉਜ਼ਬੇਕਿਸਤਾਨ ਦਾ ਦੌਰਾ ਕਰ ਰਹੇ ਹਨ। ਉਜ਼ਬੇਕਿਸਤਾਨ SCO ਦਾ ਮੌਜੂਦਾ ਪ੍ਰਧਾਨ ਹੈ।
ਇਨ੍ਹਾਂ ਨੇਤਾਵਾਂ ਨਾਲ ਕਰ ਸਕਦੇ ਮੁਲਾਕਾਤ
SCO ਸੰਮੇਲਨ ਵਿੱਚ ਪੀਐਮ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਪੀਐਮ ਮੋਦੀ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਅਤੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨਾਲ ਵੀ ਦੁਵੱਲੀ ਬੈਠਕ ਕਰਨਗੇ। ਅਜੇ ਤੱਕ ਵਿਦੇਸ਼ ਮੰਤਰਾਲੇ ਨੇ ਪੀਐਮ ਮੋਦੀ ਦੀ ਦੁਵੱਲੀ ਮੁਲਾਕਾਤ ਜਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ 'ਤੇ ਕੁਝ ਨਹੀਂ ਕਿਹਾ ਹੈ।
ਸ਼ੁੱਕਰਵਾਰ 16 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਬਾਅਦ SCO ਮੈਂਬਰ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਹੋਵੇਗੀ। ਪੀਐਮ ਮੋਦੀ ਦੀ ਸਮਰਕੰਦ ਯਾਤਰਾ 24 ਘੰਟਿਆਂ ਤੋਂ ਵੀ ਘੱਟ ਸਮੇਂ ਦੀ ਹੋਵੇਗੀ। ਪੀਐਮ ਮੋਦੀ ਕੱਲ੍ਹ ਰਾਤ 10:15 ਵਜੇ ਯਾਨੀ ਆਪਣੇ ਜਨਮ ਦਿਨ ਦੀ ਤਾਰੀਕ 17 ਸਤੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਪਰਤਣਗੇ।
PM ਮੋਦੀ ਨੇ ਕੀ ਕਿਹਾ?
PM ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, “SCO ਸਿਖਰ ਸੰਮੇਲਨ ਵਿੱਚ ਮੈਂ ,ਮੌਜੂਦਾ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ SCO ਦੇ ਵਿਸਤਾਰ ਅਤੇ ਸੰਗਠਨ ਦੇ ਅੰਦਰ ਬਹੁ-ਪੱਖੀ ਅਤੇ ਆਪਸੀ ਲਾਭਕਾਰੀ ਸਹਿਯੋਗ ਨੂੰ ਹੋਰ ਗਹਿਰਾ ਕਰਨ ਲਈ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸਕ ਹਾਂ। ਉਨ੍ਹਾਂ ਕਿਹਾ ,ਉਜ਼ਬੇਕ ਰਾਸ਼ਟਰਪਤੀ ਦੇ ਅਧੀਨ ਵਪਾਰ, ਆਰਥਿਕਤਾ, ਸੱਭਿਆਚਾਰ ਅਤੇ ਸੈਰ-ਸਪਾਟਾ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਕਈ ਫੈਸਲੇ ਲਏ ਜਾਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਮਿਰਜ਼ਿਓਯੇਵ ਨੂੰ ਮਿਲਣ ਲਈ ਵੀ ਉਤਸੁਕ ਹਨ। ਉਨ੍ਹਾਂ ਕਿਹਾ, "ਮੈਨੂੰ 2018 ਵਿੱਚ ਉਨ੍ਹਾਂ ਦੀ ਭਾਰਤ ਫੇਰੀ ਯਾਦ ਹੈ। ਉਨ੍ਹਾਂ ਨੇ 2019 ਵਿੱਚ ਵਾਈਬ੍ਰੈਂਟ ਗੁਜਰਾਤ ਸੰਮੇਲਨ ਵਿੱਚ ਵੀ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਮੈਂ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਕੁਝ ਹੋਰ ਨੇਤਾਵਾਂ ਨਾਲ ਦੁਵੱਲੀ ਮੀਟਿੰਗਾਂ ਕਰਾਂਗਾ।"