Gujarat Election: ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਗੁਜਰਾਤ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਕੁੱਦ ਗਈ ਹੈ। ਇਸ ਦੌਰਨ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਪ ਚੋਣ ਪ੍ਰਚਾਰ ਦੀ ਪੂਰੀ ਅਗਵਾਈ ਰਾਘਵ ਚੱਢਾ ਨੂੰ ਸੌਂਪ ਸਕਦੀ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਵੀ ਚੋਣ ਪ੍ਰਚਾਰ ਲਈ ਰਾਘਵ ਚੱਢਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਇਸ ਦੌਰਾਨ ਆਪ ਨੇ ਪੰਜਾਬ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਸੀ। ਰਾਘਵ ਚੱਢਾ ਨੇ ਦਿੱਲੀ ਅਤੇ ਪੰਜਾਬ, ਦੋਵਾਂ ਦੀਆਂ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ ਤੇ ਪਾਰਟੀ ਵਿੱਚ ਉਨ੍ਹਾਂ ਨੂੰ ਇੱਕ ਹਰਮਨ ਪਿਆਰੇ ਨੇਤਾ ਵਜੋਂ ਵੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ: Explained: ਭਾਜਪਾ ਨੇ ਕਿਹੜੇ-ਕਿਹੜੇ ਸੂਬਿਆਂ ਵਿੱਚ ਤੋੜੀਆਂ ਸਰਕਾਰਾਂ, ਕਿੱਥੇ Operation Lotus ਦਾ ਡਰ, ਜਾਣੋ ਪੂਰੀ ਰਿਪੋਰਟ
ਜੇ ਆਪ ਦੇ ਵਿਸਥਾਰ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਤੇ ਪੰਜਾਬ ਤੋਂ ਬਾਅਦ ਗੁਜਰਾਤ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਜਿੱਥੇ ਇਸ ਸਾਲ ਦੇ ਅਖ਼ੀਰ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਹ ਵੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਗੁਜਰਾਤ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਿੱਲੀ ਤੇ ਪੰਜਾਬ ਵਾਂਗ ਹੀ ਗੁਜਰਾਤ ਵਿੱਚ ਵੀ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਦਰਅਸਲ ਗੁਜਰਾਤ ਵਿੱਚ ਭਾਜਪਾ ਦੇ ਬਦਲ ਵਜੋਂ ਆਪ ਖ਼ੁਦ ਨੂੰ ਵੇਖ ਰਹੀ ਹੈ ਤੇ ਹਾਲ ਦੀ ਘੜੀ ਕਾਂਗਰਸ ਕਿਤੇ ਵੀ ਮੁਕਾਬਲੇ ਵਿੱਚ ਨਜ਼ਰ ਨਹੀਂ ਆ ਰਹੀ ਹੈ।
Gujarat Auto Politics: ਕੇਜਰੀਵਾਲ ਮਗਰੋਂ ਗੁਜਰਾਤ ਦੇ CM ਆਟੋ ਡਰਾਈਵਰ ਕੋਲ ਜਾ ਰਹੇ, ਕੇਜਰੀਵਾਲ ਬੋਲੇ ਕਾਸ਼ 27 ਸਾਲਾਂ 'ਚ ਜਨਤਾ ਦੀ ਆਵਾਜ਼ ਸੁਣੀ ਹੁੰਦੀ
ਗੁਜਰਾਤ 'ਚ ਆਟੋ ਚਾਲਕਾਂ ਦੇ ਨਾਂ 'ਤੇ ਹੋ ਰਹੀ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਟੋ ਚਾਲਕ ਦੇ ਘਰ ਖਾਣਾ ਖਾ ਕੇ ਵਾਪਸ ਪਰਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਮੈਂ ਸੁਣਿਆ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵੀ ਆਟੋ ਵਾਲੇ ਕੋਲ ਖਾਣਾ ਖਾਣ ਜਾ ਰਹੇ ਹਨ। ਕਾਸ਼ ਤੁਸੀਂ 27 ਸਾਲਾਂ ਵਿੱਚ ਜਨਤਾ ਦੀ ਆਵਾਜ਼ ਸੁਣੀ ਹੁੰਦੀ।
ਅਹਿਮਦਾਬਾਦ ਵਿੱਚ ਆਟੋ ਚਾਲਕ ਦੇ ਘਰ ਖਾਣਾ ਖਾਧਾ
ਅਰਵਿੰਦ ਕੇਜਰੀਵਾਲ ਨੇ ਸੋਮਵਾਰ ਰਾਤ ਨੂੰ ਅਹਿਮਦਾਬਾਦ ਸਥਿਤ ਆਪਣੀ ਰਿਹਾਇਸ਼ 'ਤੇ ਆਟੋ-ਰਿਕਸ਼ਾ ਚਾਲਕ ਦੇ ਸੱਦੇ 'ਤੇ ਡਿਨਰ ਕੀਤਾ। ਆਟੋ ਚਾਲਕ ਦੇ ਘਰ ਜਾਣ ਨੂੰ ਲੈ ਕੇ ਸ਼ਹਿਰ ਦੇ ਇੱਕ ਪੰਜ ਤਾਰਾ ਹੋਟਲ ਦੇ ਬਾਹਰ ਗੁਜਰਾਤ ਪੁਲਿਸ ਨਾਲ ਉਸ ਦੀ ਜ਼ਬਰਦਸਤ ਬਹਿਸ ਵੀ ਹੋਈ। ਦਰਅਸਲ, ਕੇਜਰੀਵਾਲ ਪੁਲਿਸ ਵਾਲਿਆਂ ਨੂੰ ਆਪਣੇ ਨਾਲ ਲੈਣ ਨੂੰ ਤਿਆਰ ਨਹੀਂ ਸਨ। ਬਾਅਦ ਵਿੱਚ ਕਿਸੇ ਤਰ੍ਹਾਂ ਕੇਜਰੀਵਾਲ ਆਪਣੀ ਪਾਰਟੀ ਦੇ ਕੁਝ ਵਰਕਰਾਂ ਨਾਲ ਆਟੋ ਰਿਕਸ਼ਾ ਰਾਹੀਂ ਉਨ੍ਹਾਂ ਦੇ ਘਰ ਗਏ ਅਤੇ ਖਾਣਾ ਖਾਧਾ। ਕੇਜਰੀਵਾਲ ਇਸ ਹੋਟਲ ਵਿੱਚ ਠਹਿਰੇ ਹੋਏ ਹਨ