Punjab news: ਲੁਧਿਆਣਾ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇਣ ਆਏ ਸਾਬਕਾ ਫ਼ੌਜੀਆਂ ਦੇ ਪ੍ਰਦਰਸ਼ਨ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਦੌਰਾਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਨੂੰ ਅੱਗ ਲਾਉਣ ਲਈ ਉਸ 'ਤੇ ਪੈਟਰੋਲ ਪਾਇਆ ਗਿਆ ਤਾਂ ਇੱਕ ਸਾਬਕਾ ਫੌਜੀ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਮੌਜੂਦ ਉਸਦੇ ਸਾਥੀਆਂ ਨੇ ਤੁਰੰਤ ਅੱਗ ਬੁਝਾ ਦਿੱਤੀ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।


ਸਾਬਕਾ ਸੈਨਿਕ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਪੁੱਜੇ ਸਨ। ਜਾਣਕਾਰੀ ਦਿੰਦਿਆਂ ਰਿਟਾਇਰਡ ਕਰਨਲ ਐਚ.ਐਸ.ਕਾਹਲੋਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ (Capt amarinder singh) ਦੀ ਸਰਕਾਰ ਵੇਲੇ ਜੀਓਜੀ  ਗਾਰਡੀਅਨ ਆਫ਼ ਗਵਰਨੈਂਸ ਸਕੀਮ ਚਲਾਈ ਗਈ ਸੀ, ਜਿਸ ਵਿੱਚ ਸਾਬਕਾ ਸੈਨਿਕਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ।


ਇਹ ਵੀ ਪੜ੍ਹੋ- Explained: ਭਾਜਪਾ ਨੇ ਕਿਹੜੇ-ਕਿਹੜੇ ਸੂਬਿਆਂ ਵਿੱਚ ਤੋੜੀਆਂ ਸਰਕਾਰਾਂ, ਕਿੱਥੇ Operation Lotus ਦਾ ਡਰ, ਜਾਣੋ ਪੂਰੀ ਰਿਪੋਰਟ


ਸਾਬਕਾ ਸੈਨਿਕ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਬਾਰੇ ਵੀ ਸਰਕਾਰ ਨੂੰ ਦੱਸਦੇ ਸਨ। ਇਸ 'ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ  (Bhagwant mann) ਵੱਲੋਂ ਇਤਰਾਜ਼ਯੋਗ ਸ਼ਬਦ ਬੋਲ ਕੇ ਨਾ ਸਿਰਫ ਜੀਓਜੀ ਨਾਲ ਗਲਤ ਕੀਤਾ ਗਿਆ ਹੈ ਸਗੋਂ ਸਾਬਕਾ ਫੌਜੀਆਂ ਦਾ ਅਪਮਾਨ ਵੀ ਕੀਤਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ- Noor Punjab Da: ਅਜੇ 5 ਸਾਲ ਇੱਥੇ ਹੀ ਹਾਂ, ਮਹਿਲਾਵਾਂ ਨੂੰ 1000 ਰੁਪਏ ਜ਼ਰੂਰ ਦਵਾਂਗੇ: ਮੀਤ ਹੇਅਰ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ- ABP Sanjha ਦੇ ਪ੍ਰੋਗਰਾਮ 'ਨੂਰ ਪੰਜਾਬ ਦਾ' 'ਚ Anmol Gagan Mann ਨਾਲ ਖਾਸ ਗੱਲਬਾਤ, ਦੇਖੋ ਵੀਡੀਓ