100 Crore Vaccine in India: ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਸ਼ਨੀਵਾਰ ਲੋਕ ਲਿਆਣ ਮਾਰਗ ਤੇ ਘਰੇਲੂ ਵੈਕਸੀਨ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਵਾਰਤਾਲਾਪ ਕੀਤਾ। ਪ੍ਰਧਾਨ ਮੰਤਰੀ ਨੇ ਵੈਕਸੀਨ ਨਿਰਮਾਤਾਵਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਜਿੰਨ੍ਹਾਂ ਕਾਰਨ ਦੇਸ਼ ਨੇ 100 ਕਰੋੜ ਟੀਕਾਕਰਨ ਦਾ ਮੀਲ ਪੱਧਰ ਪਾਰ ਕਰ ਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਲੋਕਾਂ ਨੇ ਭਾਰਤ ਦੀ ਸਫ਼ਲਤਾ ਦੀ ਕਹਾਣੀ 'ਚ ਇਕ ਵੱਡੀ ਭੂਮਿਕਾ ਨਿਭਾਈ ਹੈ। ਪੀਐਮ ਮੋਦੀ ਨੇ ਮਹਾਮਾਰੀ ਦੌਰਾਨ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਆਤਮ ਵਿਸ਼ਵਾਸ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਦੇਸ਼ ਨੇ ਪਿਛਲੇ ਡੇਢ ਸਾਲਾਂ ਦੌਰਾਨ ਜੋ ਦੇਖਿਆ ਉਸ 'ਚ ਸਿੱਖੀਆਂ ਗੀਆਂ ਸਰਵੋਤਮ ਪ੍ਰਥਾਵਾਂ ਨੂੰ ਸੰਸਥਾਗਤ ਬਣਾਉਣ ਦੀ ਲੋੜ ਹੈ। ਇਹ ਕੌਮਾਂਤਰੀ ਮਾਪਦੰਡਾਂ ਦੇ ਅਨੁਰੂਪ ਸਾਡੀਆਂ ਪ੍ਰਥਾਵਾਂ ਨੂੰ ਨਵਾਂ ਰੂਪ ਦੇਣ ਦਾ ਇਕ ਮੌਕਾ ਹੈ। ਟੀਕਾਕਰਨ ਅਭਿਆਨ ਦੀ ਸਫ਼ਲਤਾ ਦੀ ਪਿੱਠਭੂਮੀ 'ਚ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਨੂੰ ਤਿਆਰ ਰਹਿਣ ਲਈ ਵੈਕਸੀਨ ਨਿਰਮਾਤਾਵਾਂ ਨੂੰ ਲਗਾਤਾਰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਘਰੇਲੂ ਵੈਕਸੀਨ ਨਿਰਮਾਤਾਵਾਂ ਨੇ ਟੀਕਿਆਂ ਦੇ ਵਿਕਾਸ ਦੀ ਦਿਸ਼ਾ 'ਚ ਨਿਰੰਤਰ ਮਾਰਗ ਦਰਸ਼ਨ ਤੇ ਸਮਰਥਨ ਦੇਣ 'ਚ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਸੋਚ ਤੇ ਗਤੀਸ਼ੀਲ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਸਰਕਾਰ ਤੇ ਉਦਯੋਗ ਦੇ ਵਿਚ ਪਹਿਲਾਂ ਕਦੇ ਨਾ ਦੇਖੇ ਗਏ ਸਹਿਯੋਗ ਦੀ ਵੀ ਪ੍ਰਸ਼ੰਸਾਂ ਕੀਤੀ ਤੇ ਇਸ ਪੂਰੇ ਯਤਨ 'ਚ ਨਿਆਮਕ ਸੁਧਾਰਾਂ, ਸਰਲ ਪ੍ਰਕਿਰਿਆਵਾਂ, ਸਰਕਾਰ ਦੀ ਆਗਾਮੀ ਤੇ ਸਹਿਯੋਗਾਤਮਕ ਪ੍ਰਕਿਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਦੇਸ਼ ਪੁਰਾਣੇ ਮਾਪਦੰਡਾਂ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਕਾਫੀ ਦੇਰ ਹੁੰਦੀ ਤੇ ਹੁਣ ਤਕ ਪ੍ਰਾਪਤ ਟੀਕਾਕਰਨ ਪੱਧਰ ਤਕ ਨਾ ਪਹੁੰਚ ਸਕਦੇ।