ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ’ਤੇ ਵੀਡੀਓ ਪੋਸਟ ਕਰਕੇ ਫਿਟਨੈੱਸ ਚੈਲੇਂਜ ਤਹਿਤ ਕਾਂਗਰਸ ਦੇ ਸਹਿਯੋਗ ਨਾਲ ਕਰਨਾਟਕ ਦੇ ਮੁੱਖ ਮੰਤਰੀ ਬਣੇ ਐਚਡੀ ਕੁਮਾਰ ਸਵਾਮੀ ਤੇ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਨੂੰ ਨਾਮਜ਼ਦ ਕੀਤਾ। ਕਾਮਨਵੈਲਥ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ ਵਿੱਚ ਮਨਿਕਾ ਬੱਤਰਾ ਨੇ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ।
https://twitter.com/narendramodi/status/1006740125672353794
ਮਨਿਕਾ ਬੱਤਰਾ ਨੇ ਫਾਈਨਲ ਵਿੱਚ ਸਿੰਗਾਪੁਰ ਦੀ ਯੂ ਮੇਂਗਿਊ ਨੂੰ 4-0 ਨਾਲ ਹਰਾ ਕੇ ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਪੂਰਾ ਦੇਸ਼ ਮਨਿਕਾ ਨੂੰ ਜਾਣਨ ਲੱਗ ਪਿਆ।
ਮਨਿਕਾ ਬੱਤਰਾ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਸ ਨੇ ਆਪਣੀ ਫਿਟਨੈਸ ’ਤੇ ਕੰਮ ਕਰਨਾ ਹੈ ਕਿਉਂਕਿ ਖੇਡ ਬਹੁਤ ਤੇਜ਼ ਹੈ ਤੇ ਜਿੱਤਣ ਲਈ ਚੰਗੀ ਫਿਟਨੈਸ ਦਾ ਹੋਣਾ ਜ਼ਰੂਰੀ ਹੈ।
22 ਸਾਲ ਦੀ ਮਨਿਕਾ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਵਾਰ ਓਲੰਪਿਕ ਜੇਤੂ ਸਿੰਗਾਪੁਰ ਦੀ ਫੇਂਗ ਤਿਆਨਵੇਈ ਤੇ ਸਿੰਗਾਪੁਰ ਦੀ ਨੰਬਰ 2 ਮੇਂਗਿਊ ਯੂ ਨੂੰ ਸ਼ਿਕਸਤ ਦਿੱਤੀ। ਉਸ ਨੇ ਕਿਹਾ ਕਿ ਉਹ ਦੇਸ਼ ਲਈ ਟੇਬਲ ਟੈਨਿਸ ਵਿੱਚ ਉਹ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਹੈ ਜੋ ਬੈਡਮਿੰਟਨ ਵਿੱਚ ਸਾਇਨਾ ਨਹਿਵਾਲ ਤੇ ਪੀ ਵੀ ਸਿੰਧੂ ਨੇ ਹਾਸਲ ਕੀਤੀ ਹੈ।
https://instagram.com/p/BjUzf4MHMR6/?utm_source=ig_embed