PM Modi Podcast: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੰਮ ਕਰਦੇ ਵੇਲੇ ਉਨ੍ਹਾਂ ਤੋਂ ਵੀ ਗਲਤੀਆਂ ਹੁੰਦੀਆਂ ਹਨ। ਉਹ ਇਨਸਾਨ ਹਨ ਕੋਈ ਦੇਵਤਾ ਨਹੀਂ। ਪੀਐਮ ਮੋਦੀ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਪੋਡਕਾਸਟ ਵਿੱਚ ਖੁੱਲ੍ਹ ਕੇ ਦਿਲ ਦੀਆਂ ਗੱਲ਼ਾਂ ਕੀਤੀਆਂ। ਇਹ ਪੋਡਕਾਸਟ ਪ੍ਰਧਾਨ ਮੰਤਰੀ ਮੋਦੀ ਨੇ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਤ ਨਾਲ ਕੀਤਾ ਹੈ। ਕਾਮਤ ਨੇ ਵੀਰਵਾਰ ਨੂੰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ।
ਇਸ ਪੋਡਕਾਸਟਰ ਵਿੱਚ ਪੀਐਮ ਮੋਦੀ ਕਹਿੰਦੇ ਹਨ ਕਿ ਉਹ ਵੀ ਗਲਤੀਆਂ ਕਰਦੇ ਹਨ, ਉਹ ਇੱਕ ਇਨਸਾਨ ਹਨ, ਦੇਵਤਾ ਨਹੀਂ। ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਪੋਡਕਾਸਟ ਇੰਟਰਵਿਊ ਹੈ। ਉਨ੍ਹਾਂ ਕਿਹਾ ਕਿ 'ਜਦੋਂ ਮੈਂ ਮੁੱਖ ਮੰਤਰੀ ਬਣਿਆ, ਮੈਂ ਇੱਕ ਭਾਸ਼ਣ ਦਿੱਤਾ ਤੇ ਮੈਂ ਜਨਤਕ ਤੌਰ 'ਤੇ ਕਿਹਾ ਕਿ ਗਲਤੀਆਂ ਹੁੰਦੀਆਂ ਹਨ।' ਇਹ ਮੇਰੇ ਨਾਲ ਵੀ ਹੁੰਦਾ ਹੈ। ਮੈਂ ਵੀ ਇੱਕ ਇਨਸਾਨ ਹਾਂ, ਮੈਂ ਕੋਈ ਦੇਵਤਾ ਨਹੀਂ ਹਾਂ।
ਇਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਦੁਨੀਆ ਵਿੱਚ ਜੰਗ ਦੀ ਸਥਿਤੀ, ਰਾਜਨੀਤੀ ਵਿੱਚ ਨੌਜਵਾਨਾਂ ਦੀ ਭੂਮਿਕਾ, ਆਪਣੇ ਪਹਿਲੇ ਤੇ ਦੂਜੇ ਕਾਰਜਕਾਲ ਦੇ ਆਪਣੇ ਤਜ਼ਰਬਿਆਂ ਤੇ ਆਪਣੇ ਨਿੱਜੀ ਵਿਚਾਰਾਂ ਬਾਰੇ ਚਰਚਾ ਕਰ ਰਹੇ ਹਨ। ਨੌਜਵਾਨਾਂ ਦੇ ਰਾਜਨੀਤੀ ਵਿੱਚ ਪ੍ਰਵੇਸ਼ ਬਾਰੇ, ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਇੱਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ, ਨਾ ਕਿ ਕਿਸੇ ਸਵਾਰਥ ਨਾਲ।
ਵੀਡੀਓ ਸ਼ੁਰੂ ਕਰਦਿਆਂ ਕਾਮਤ ਨੇ ਕਿਹਾ ਕਿ 'ਮੈਂ ਇੱਥੇ ਤੁਹਾਡੇ ਸਾਹਮਣੇ ਬੈਠ ਕੇ ਗੱਲ ਕਰਦਿਆਂ ਘਬਰਾ ਰਿਹਾ ਹਾਂ।' ਇਹ ਮੇਰੇ ਲਈ ਇੱਕ ਮੁਸ਼ਕਲ ਗੱਲਬਾਤ ਹੈ। ਇਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, 'ਇਹ ਮੇਰਾ ਵੀ ਪਹਿਲਾ ਪੋਡਕਾਸਟ ਹੈ, ਮੈਨੂੰ ਨਹੀਂ ਪਤਾ ਕਿ ਤੁਹਾਡੇ ਦਰਸ਼ਕਾਂ ਨੂੰ ਕਿਵੇਂ ਦਾ ਲੱਗੇਗਾ।' ਪ੍ਰਧਾਨ ਮੰਤਰੀ ਮੋਦੀ ਨੇ ਟ੍ਰੇਲਰ ਪੋਸਟ ਕੀਤਾ ਤੇ ਲਿਖਿਆ, 'ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੂੰ ਇਸ ਦਾ ਓਨਾ ਹੀ ਆਨੰਦ ਆਇਆ ਹੋਵੇਗਾ, ਜਿੰਨਾ ਸਾਨੂੰ ਤੁਹਾਡੇ ਲਈ ਇਸ ਨੂੰ ਬਣਾਉਣ ਵਿੱਚ ਮਜ਼ਾ ਆਇਆ!'
ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਤੇ ਦੂਜੇ ਕਾਰਜਕਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਪਹਿਲੇ ਕਾਰਜਕਾਲ ਵਿੱਚ, ਲੋਕਾਂ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਮੈਂ ਵੀ ਦਿੱਲੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।' ਦੁਨੀਆ ਵਿੱਚ ਵਧਦੀਆਂ ਜੰਗਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਕਿ 'ਅਸੀਂ ਲਗਾਤਾਰ ਕਿਹਾ ਹੈ ਕਿ ਅਸੀਂ (ਭਾਰਤ) ਨਿਰਪੱਖ ਨਹੀਂ ਹਾਂ, ਮੈਂ ਸ਼ਾਂਤੀ ਦੇ ਹੱਕ ਵਿੱਚ ਹਾਂ।' ਰਾਜਨੀਤੀ ਵਿੱਚ ਨੌਜਵਾਨ ਪ੍ਰਤਿਭਾ ਬਾਰੇ ਉਨ੍ਹਾਂ ਕਿਹਾ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਂਦੇ ਰਹਿਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਇੱਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ, ਨਾ ਕਿ ਕਿਸੇ ਸਵਾਰਥ ਨਾਲ।
ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਾਮਤ ਨੇ ਕਿਹਾ ਕਿ ਜਦੋਂ ਉਹ ਵੱਡਾ ਹੋ ਰਿਹਾ ਸੀ, ਤਾਂ ਰਾਜਨੀਤੀ ਨੂੰ ਨਕਾਰਾਤਮਕ ਢੰਗ ਨਾਲ ਦੇਖਿਆ ਜਾਂਦਾ ਸੀ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਦੇ ਹਨ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, 'ਜੇ ਤੁਹਾਨੂੰ ਆਪਣੀ ਗੱਲ 'ਤੇ ਵਿਸ਼ਵਾਸ ਹੁੰਦਾ, ਤਾਂ ਅਸੀਂ ਇਹ ਗੱਲਬਾਤ ਨਾ ਕਰਦੇ।' ਭਾਰਤੀ ਉੱਦਮੀ, ਨਿਵੇਸ਼ਕ ਤੇ ਸਟਾਕ ਬ੍ਰੋਕਰ ਨਿਖਿਲ ਕਾਮਤ ਜ਼ੀਰੋਧਾ ਦੇ ਸਹਿ-ਸੰਸਥਾਪਕ ਹਨ। ਉਨ੍ਹਾਂ ਦੇ ਪੋਡਕਾਸਟ ਸ਼ੋਅ ਦਾ ਨਾਮ 'ਪੀਪਲ ਬਾਏ ਡਬਲਯੂਟੀਐਫ' ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਮਹਿਮਾਨ ਹੋਣਗੇ। ਇਸ ਐਪੀਸੋਡ ਦੀ ਰਿਲੀਜ਼ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ।