PM Modi Speech: ਪੀਐਮ ਮੋਦੀ ਨੇ ਕਿਹਾ ਕਿ ਟ੍ਰੈਕ ਰਿਕਾਰਡ ਦੇ ਆਧਾਰ 'ਤੇ ਕਹਿ ਰਿਹਾ ਹਾਂ ਕਿ ਤੀਜੇ ਕਾਰਜਕਾਲ ਵਿੱਚ ਦੁਨੀਆ ਦੀ ਪਹਿਲੀਆਂ ਤਿੰਨ ਵੱਡੀਆਂ ਅਰਥਵਿਵਸਥਾ ‘ਚ ਇੱਕ ਨਾਮ ਭਾਰਤ ਦਾ ਹੋਵੇਗਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (26 ਜੁਲਾਈ) ਨੂੰ ਵੱਡਾ ਦਾਅਵਾ ਕੀਤਾ ਹੈ। ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਤੀਜੇ ਕਾਰਜਕਾਲ ਦਾ ਅਨੁਮਾਨ ਜਤਾਉਂਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਵਰਲਡ ਇਕੋਨੋਮੀ ਵਿੱਚ ਟਾਪ 3 ‘ਤੇ ਹੋਵੇਗਾ।


ਪੀਐਮ ਮੋਦੀ ਨੇ ਕਿਹਾ, ''ਟ੍ਰੈਕ ਰਿਕਾਰਡ ਦੇ ਆਧਾਰ 'ਤੇ ਕਹਿ ਰਿਹਾ ਹਾਂ ਕਿ ਤੀਜੇ ਟਰਮ ਦੇ ਆਧਾਰ ‘ਤੇ ਦੁਨੀਆ ਦੀ ਪਹਿਲੀਆਂ ਤਿੰਨ ਵੱਡੀਆਂ ਅਰਥਵਿਵਸਥਾਵਾਂ 'ਚ ਇੱਕ ਨਾਮ ਭਾਰਤ ਦਾ ਹੋਵੇਗਾ। ਯਾਨੀ ਤੀਜੇ ਕਾਰਜਕਾਲ ਵਿੱਚ ਭਾਰਤ ਪਹਿਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਮਾਣ ਨਾਲ ਖੜ੍ਹਾ ਹੋਵੇਗਾ। 2024 ਵਿੱਚ ਸਾਡੇ ਤੀਜੇ ਕਾਰਜਕਾਲ ਵਿੱਚ ਦੇਸ਼ ਦੀ ਵਿਕਾਸ ਯਾਤਰਾ ਤੇਜ਼ੀ ਨਾਲ ਵਧੇਗੀ। ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸੁਪਨੇ ਪੂਰੇ ਹੁੰਦੇ ਦੇਖੋਗੇ।” ਪੀਐਮ ਮੋਦੀ ਦੇ ਇਸ ਬਿਆਨ ਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਦੇ ਦਾਅਵੇ ਵਜੋਂ ਦੇਖਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: 'ਇੰਡੀਆ' ਦਾ ਅਵਿਸ਼ਵਾਸ ਪ੍ਰਸਤਾਵ ਪ੍ਰਧਾਨ ਮੰਤਰੀ ਨੂੰ ਮਨੀਪੁਰ 'ਤੇ ਬੋਲਣ ਲਈ ਮਜਬੂਰ ਕਰੇਗਾ : ਰਾਘਵ ਚੱਢਾ


ਪੀਐਮ ਮੋਦੀ ਨੇ ਅੱਗੇ ਕਿਹਾ ਕਿ ਸਾਡੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਭਾਰਤ ਵਰਲਡ ਇਕੋਨੋਮੀ ਵਿੱਚ ਦਸਵੇਂ ਸਥਾਨ 'ਤੇ ਸੀ। ਜਦੋਂ ਤੁਸੀਂ ਮੈਨੂੰ ਕੰਮ ਦਿੱਤਾ ਤਾਂ ਉਦੋਂ ਅਸੀਂ ਦਸਵੇਂ ਨੰਬਰ 'ਤੇ ਸੀ। ਦੂਜੇ ਕਾਰਜਕਾਲ 'ਚ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਏਜੰਸੀਆਂ ਵੀ ਕਹਿ ਰਹੀਆਂ ਹਨ ਕਿ ਭਾਰਤ ਵਿੱਚ ਅਤਿ ਦੀ ਗਰੀਬੀ ਵੀ ਖ਼ਤਮ ਹੋਣ ਦੀ ਕਗਾਰ ‘ਤੇ ਹੈ।


ਪੀਐਮ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਸਵੀਕਾਰ ਕਰ ਰਹੀ ਹੈ ਕਿ ਭਾਰਤ 'ਲੋਕਤੰਤਰ ਦੀ ਜਨਨੀ' ਹੈ। ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਇਹ 'ਭਾਰਤ ਮੰਡਪਮ' ਸਾਡੇ ਭਾਰਤੀਆਂ ਵੱਲੋਂ ਸਾਡੇ ਲੋਕਤੰਤਰ ਨੂੰ ਦਿੱਤਾ ਗਿਆ ਇੱਕ ਖੂਬਸੂਰਤ ਤੋਹਫਾ ਹੈ।


ਉਨ੍ਹਾਂ ਕਿਹਾ ਕਿ ਕੁਝ ਹਫ਼ਤਿਆਂ ਬਾਅਦ ਇੱਥੇ ਜੀ-20 ਨਾਲ ਸਬੰਧਤ ਸਮਾਗਮ ਕਰਵਾਏ ਜਾਣਗੇ। ਦੁਨੀਆ ਦੇ ਵੱਡੇ ਦੇਸ਼ਾਂ ਦੇ ਮੁਖੀ ਇੱਥੇ ਮੌਜੂਦ ਰਹਿਣਗੇ। ਪੂਰੀ ਦੁਨੀਆ ਇਸ 'ਭਾਰਤ ਮੰਡਪਮ' ਤੋਂ ਭਾਰਤ ਦੇ ਵਧਦੇ ਕਦਮ ਅਤੇ ਭਾਰਤ ਦੇ ਵਧਦੇ ਕੱਦ ਨੂੰ ਵੇਖੇਗੀ।


ਇਹ ਵੀ ਪੜ੍ਹੋ: NIA ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਕਰੀਬੀ ਵਿਕਰਮ ਬਰਾੜ ਨੂੰ ਕੀਤਾ ਗ੍ਰਿਫਤਾਰ, UAE ਤੋਂ ਲਿਆਂਦਾ ਗਿਆ ਭਾਰਤ