ਅੱਜ ਮੋਦੀ ਆਉਣਗੇ ਪੰਜਾਬ, 13 ਨੂੰ ਧਰਮਿੰਦਰ, ਰਾਹੁਲ, ਕੇਜਰੀਵਾਲ ਤੇ ਪ੍ਰਿਅੰਕਾ ਗਾਂਧੀ ਦੀ ਵਾਰੀ
ਏਬੀਪੀ ਸਾਂਝਾ | 10 May 2019 09:03 AM (IST)
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 10 ਮਈ, ਯਾਨੀ ਅੱਜ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ। 10 ਮਈ ਨੂੰ ਹੀ ਧਰਮਿੰਦਰ ਦਿਓਲ ਪਠਾਨਕੋਟ ਪਹੁੰਚਣਗੇ, ਪਰ ਰੈਲੀ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 10 ਮਈ, ਯਾਨੀ ਅੱਜ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ। 10 ਮਈ ਨੂੰ ਹੀ ਧਰਮਿੰਦਰ ਦਿਓਲ ਪਠਾਨਕੋਟ ਪਹੁੰਚਣਗੇ, ਪਰ ਰੈਲੀ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਦੇ ਨਾਲ ਹੀ 13 ਮਈ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਖੇਤਰ ਦੇ ਖੰਨਾ ਵਿੱਚ ਰਾਹੁਲ ਗਾਂਧੀ ਤੇ ਪਠਾਨਕੋਟ ਵਿੱਚ ਪ੍ਰਿਅੰਕਾ ਗਾਂਧੀ ਰੈਲੀ ਕਰਨਗੇ। ਉਸੇ ਦਿਨ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਵਿੱਚ ਰੈਲੀ ਕਰਨਗੇ। ਕੇਜਰੀਵਾਲ 17 ਮਈ ਤਕ ਪੰਜਾਬ ਵਿੱਚ ਹੀ ਰਹਿਣਗੇ। 12 ਮਈ ਨੂੰ ਨਵਾਂਸ਼ਹਿਰ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਰੈਲੀ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਰੇ 13 ਲੋਕ ਸਭਾ ਖੇਤਰਾਂ ਵਿੱਚ ਰੈਲੀਆਂ ਕਰਨਗੇ। ਯਾਦ ਰਹੇ ਪੰਜਾਬ ਵਿੱਚ ਆਖ਼ਰੀ ਗੇੜ, ਯਾਨੀ 19 ਮਈ ਨੂੰ ਵੋਟਾਂ ਪੈਣੀਆਂ ਹਨ।