PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ਤੋਂ ਬਾਅਦ ਰਾਜਸਥਾਨ ਪਹੁੰਚ ਗਏ ਹਨ। ਉਨ੍ਹਾਂ ਨੇ ਆਬੂ ਰੋਡ 'ਤੇ ਬਿਨਾਂ ਮਾਈਕ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੂੰ ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਰਾਤ 10 ਵਜੇ ਤੋਂ ਬਾਅਦ ਲਾਊਡਸਪੀਕਰ ਵਰਤਣ 'ਤੇ ਪਾਬੰਦੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਟਵੀਟ ਕਰਕੇ ਲਿਖਿਆ, 'ਰਾਜਸਥਾਨ ਦੇ ਲੋਕਾਂ ਦਾ ਪਿਆਰ ਵਿਆਜ ਸਮੇਤ ਵਾਪਸ ਕਰਨ ਦਾ ਇਹ ਮੇਰਾ ਵਾਅਦਾ ਹੈ', ਉਨ੍ਹਾਂ ਨੇ ਇਕ ਵੀਡੀਓ ਵੀ ਅਪਲੋਡ ਕੀਤਾ, ਜਿਸ 'ਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਗ ਬੰਨ੍ਹ ਕੇ ਸਵਾਗਤ ਕਰ ਰਹੇ ਹਨ।
ਦਿਨ ਭਰ ਦੇ ਕਈ ਜਨਤਕ ਪ੍ਰੋਗਰਾਮਾਂ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਨਵਰਾਤਰੀ ਦਾ ਵਰਤ ਰੱਖਦੇ ਹੋਏ ਰਾਜਸਥਾਨ ਦੇ ਪ੍ਰੋਗਰਾਮ ਵਿੱਚ ਦੇਰੀ ਨਾਲ ਪਹੁੰਚਣ ਲਈ ਜਨਤਾ ਤੋਂ ਮਾਫੀ ਮੰਗਦੇ ਹੋਏ ਮੱਥਾ ਟੇਕਿਆ। ਉਨ੍ਹਾਂ ਰਾਜਸਥਾਨ ਪਹੁੰਚਣ ਤੋਂ ਪਹਿਲਾਂ ਗੁਜਰਾਤ ਦੇ ਅੰਬਾਜੀ ਵਿਖੇ 7200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਯੋਜਨਾ ਜਿਵੇਂ ਪਖਾਨੇ, ਗੈਸ ਕੁਨੈਕਸ਼ਨ, ਹਰ ਘਰ, ਪਾਣੀ, ਜਨ ਧਨ ਖਾਤਾ, ਮੁਦਰਾ ਯੋਜਨਾ ਤਹਿਤ ਬਿਨਾਂ ਗਰੰਟੀ ਦੇ ਕਰਜ਼ੇ ਆਦਿ ਵਿੱਚ ਔਰਤਾਂ ਕੇਂਦਰ ਵਿੱਚ ਹਨ।
ਭਾਜਪਾ ਨੇ ਕਿਹਾ
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪੀਐਮ ਮੋਦੀ ਦੇ ਬਿਨਾਂ ਲਾਊਡਸਪੀਕਰ ਦੇ ਭਾਸ਼ਣ ਬਾਰੇ ਕਿਹਾ ਕਿ ਅੱਜ ਉਨ੍ਹਾਂ ਦਾ ਇਹ ਸੱਤਵਾਂ ਪ੍ਰੋਗਰਾਮ ਹੈ। ਉਹ 72 ਸਾਲ ਦੇ ਹਨ ਅਤੇ ਨਵਰਾਤਰੀ ਦਾ ਵਰਤ ਰੱਖ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਡੀਕੇ ਅਰੁਣਾ ਨੇ ਕਿਹਾ ਕਿ ਰਾਤ 10 ਵਜੇ ਤੋਂ ਬਾਅਦ ਲਾਊਡਸਪੀਕਰ ਦੀ ਵਰਤੋਂ ਨਾ ਕਰਨ ਦੇ ਨਿਯਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਈਕ ਦੀ ਵਰਤੋਂ ਨਹੀਂ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ