PM Modi On New Parliament Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (31 ਮਈ) ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ, "ਭਾਰਤ ਨੂੰ ਪਿਛਲੇ ਐਤਵਾਰ ਨੂੰ ਨਵੀਂ ਸੰਸਦ ਦੀ ਇਮਾਰਤ ਮਿਲੀ ਸੀ, ਪਰ ਕਾਂਗਰਸ ਨੇ ਭਾਰਤ ਦੇ ਮਾਣ ਦੇ ਇਸ ਪਲ ਨੂੰ ਆਪਣੇ ਸੁਆਰਥੀ ਵਿਰੋਧ ਦੀ ਭੇਟ ਚੜ੍ਹਾ ਦਿੱਤਾ।
ਪੀ.ਐਮ. ਮੋਦੀ ਨੇ ਕਿਹਾ, "ਕਾਂਗਰਸ ਨੇ ਆਪਣੇ ਸੁਆਰਥ ਲਈ ਨਵੀਂ ਸੰਸਦ ਦਾ ਵਿਰੋਧ ਕੀਤਾ ਤਾਂ ਜੋ ਦੇਸ਼ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕੀਤਾ ਜਾ ਸਕੇ। ਕਾਂਗਰਸ ਦੀ ਬਸ ਇੱਕ ਹੀ ਸਮੱਸਿਆ ਹੈ ਕਿ ਇੱਕ ਗਰੀਬ ਪਰਿਵਾਰ ਦਾ ਪੁੱਤਰ ਦੇਸ਼ ਨੂੰ ਇੰਨਾ ਅੱਗੇ ਕਿਵੇਂ ਲੈ ਕੇ ਜਾ ਰਿਹਾ ਹੈ। ਕਾਂਗਰਸ ਅਤੇ ਉਨ੍ਹਾਂ ਦੇ ਨਾਲ ਹੋਰ ਪਾਰਟੀਆਂ ਨੇ 60,000 ਵਰਕਰਾਂ ਦੀ ਸਖ਼ਤ ਮਿਹਨਤ, ਦੇਸ਼ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਅਪਮਾਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ''ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਕਿਵੇਂ ਇਕ ਗਰੀਬ ਦਾ ਪੁੱਤਰ ਇਨ੍ਹਾਂ ਦੇ ਅਹੰਕਾਰ ਦੇ ਸਾਹਮਣੇ ਅੜਿਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਇਕ ਗਰੀਬ ਦਾ ਪੁੱਤਰ ਨੂੰ ਇਨ੍ਹਾਂ ਦੀ ਮਰਜ਼ੀ ਕਿਉਂ ਨਹੀਂ ਚੱਲਣ ਦੇ ਰਿਹਾ, ਇਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰ 'ਤੇ ਸਵਾਲ ਕਿਉਂ ਚੁੱਕ ਰਿਹਾ ਹੈ?"
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ (28 ਮਈ) ਨੂੰ ਨਵੀਂ ਸੰਸਦ ਦਾ ਉਦਘਾਟਨ ਕੀਤਾ ਸੀ। ਸਮਾਗਮ ਵਿੱਚ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਸ਼ਮੂਲੀਅਤ ਨਹੀਂ ਕੀਤੀ ਸੀ। ਉਨ੍ਹਾਂ ਦੀ ਮੰਗ ਸੀ ਕਿ ਨਵੀਂ ਸੰਸਦ ਦਾ ਉਦਘਾਟਨ ਪੀਐਮ ਮੋਦੀ ਦੀ ਬਜਾਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਕੀਤਾ ਜਾਣਾ ਚਾਹੀਦਾ ਹੈ।
ਪੀਐਮ ਮੋਦੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਪੀਐਮ ਨੇ ਕਿਹਾ, ''ਜਦੋਂ ਦੇਸ਼ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਸੜਕਾਂ ਬਣਾਉਣ ਤੋਂ ਡਰਦੇ ਸਨ ਪਰ ਸਾਡੀ ਸਰਕਾਰ ਨੇ ਭਾਰਤ ਦੀਆਂ ਸਰਹੱਦ ਨੂੰ ਰੋਡ ਕਨੈਕਟੀਵਿਟੀ ਨਾਲ ਜੋੜਨ ਦਾ ਕੰਮ ਕੀਤਾ ਹੈ। ਕਾਂਗਰਸ ਦੀ ਸਰਕਾਰ ਰਿਮੋਟ ਕੰਟਰੋਲ ਵਾਲੀ ਸਰਕਾਰ ਸੀ, ਜਿਸ ਦਾ ਰਿਮੋਟ ਕਾਂਗਰਸ ਹਾਈ ਕਮਾਂਡ ਕੋਲ ਹੁੰਦਾ ਸੀ।
ਇਹ ਵੀ ਪੜ੍ਹੋ: Wrestlers Protest: ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, 'ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜੋ...'