ਨਵੀਂ ਦਿੱਲੀ: ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਵਿੱਚ ਸਿਰਫ਼ 2 ਘੰਟੇ ਹੀ ਸੌਂਦੇ ਹਨ। ਉਹ 22 ਘੰਟੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀਐਮ ਇੱਕ ਪ੍ਰਯੋਗ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਸੌਣ ਦੀ ਜ਼ਰੂਰਤ ਨਹੀਂ ਤੇ ਉਹ ਦੇਸ਼ ਲਈ 24 ਘੰਟੇ ਕੰਮ ਕਰ ਸਕਦੇ ਹਨ।
ਪਾਟਿਲ ਨੇ ਕੋਲਹਾਪੁਰ ਉੱਤਰੀ ਵਿਧਾਨ ਸਭਾ ਉਪ ਚੋਣ ਲਈ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਪਾਟਿਲ ਨੇ ਕਿਹਾ ਕਿ ਪੀਐਮ ਮੋਦੀ ਨੀਂਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ 24 ਘੰਟੇ ਜਾਗ ਕੇ ਦੇਸ਼ ਲਈ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਮਿੰਟ ਵੀ ਬਰਬਾਦ ਨਹੀਂ ਕਰਦੇ।
ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਬਹੁਤ ਕੁਸ਼ਲਤਾ ਨਾਲ ਕੰਮ ਕਰਦੇ ਹਨ ਤੇ ਦੇਸ਼ ਵਿੱਚ ਕਿਸੇ ਵੀ ਪਾਰਟੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਪਾਟਿਲ ਨੇ ਕਿਹਾ ਕਿ ਪੀਐਮ ਮੋਦੀ ਸਿਰਫ਼ ਦੋ ਘੰਟੇ ਸੌਂਦੇ ਹਨ ਤੇ ਹਰ ਰੋਜ਼ 22 ਘੰਟੇ ਕੰਮ ਕਰਦੇ ਹਨ। ਪਾਟਿਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਹਰ ਮਿੰਟ ਦੇਸ਼ ਲਈ ਕੰਮ ਕਰਦੇ ਹਨ।
ਪੰਜਾਬ ਨਾਲੋਂ ਹਰਿਆਣਾ 'ਚ ਦੁੱਗਣੇ ਅਪਰਾਧ, ਦੇਸ਼ 'ਚ 16ਵੇਂ ਨੰਬਰ 'ਤੇ ਸੂਬਾ
ਪੀਐਮ ਨੇ ਕਿਹਾ ਸੀ - ਮੈਂ ਚਾਰ ਘੰਟੇ ਸੌਂਦਾ ਹਾਂ
ਸਾਲ 2019 ਵਿੱਚ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੀਐਮ ਮੋਦੀ ਦਾ ਇੱਕ ਗੈਰ-ਸਿਆਸੀ ਇੰਟਰਵਿਊ ਕੀਤਾ ਸੀ। ਇਸ ਵਿੱਚ ਜਦੋਂ ਅਕਸ਼ੈ ਕੁਮਾਰ ਨੇ ਪੀਐਮ ਮੋਦੀ ਤੋਂ ਪੁੱਛਿਆ ਕਿ ਉਹ ਕਿੰਨੀ ਨੀਂਦ ਲੈਂਦੇ ਹਨ ਤਾਂ ਪੀਐਮ ਮੋਦੀ ਨੇ ਕਿਹਾ ਸੀ, "ਮੈਂ ਸਾਢੇ ਤਿੰਨ ਘੰਟੇ ਤੋਂ ਚਾਰ ਘੰਟੇ ਤੱਕ ਸੌਂਦਾ ਹਾਂ।"