ਨਵੀਂ ਦਿੱਲੀ: ਅੱਜ ਟੋਕਿਓ ਓਲੰਪਿਕ 2020 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਪਾਨ ਸਰਕਾਰ, ਉੱਥੋਂ ਦੇ ਲੋਕਾਂ ਤੇ ਖਾਸ ਤੌਰ 'ਤੇ ਟੋਕਿਓ ਦਾ ਓਲੰਪਿਕ ਦਾ ਆਯੋਜਨ ਕਰਨ 'ਤੇ ਧੰਨਵਾਦ ਕੀਤਾ।
ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਆਯੋਜਨ ਸਫ਼ਲ ਰਿਹਾ, ਜੋ ਇਸ ਸਮੇਂ ਮੁੜ ਤੋਂ ਖੜੇ ਹੋਣ ਦਾ ਵੱਡਾ ਸੰਦੇਸ਼ ਦਿੰਦਾ ਹੈ। ਇਹ ਵੀ ਦਰਸਾਉਂਦਾ ਹੈ ਕਿ ਖੇਡਾਂ ਇਕਜੁੱਟਤਾ ਦਾ ਵੱਡਾ ਸੂਤਰਧਾਰ ਹਨ।'
ਦੱਸ ਦੇਈਏ ਕਿ ਭਾਰਤ ਦਾ ਓਲੰਪਿਕ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਵਾਰ ਭਾਰਤ ਨੇ ਓਲੰਪਿਕ 'ਚ ਐਥਲੈਟਿਕਸ 'ਚ ਪਹਿਲਾ ਸੋਨ ਤਗਮਾ ਜਿੱਤਿਆ ਹੈ। ਭਾਰਤ ਨੇ ਇਕ ਗੋਲਡ, ਦੋ ਸਿਲਵਰ ਤੇ 4 ਬ੍ਰੌਂਜ ਸਮੇਤ ਕੁੱਲ 7 ਤਗਮੇ ਆਪਣੇ ਨਾਂਅ ਕੀਤੇ ਹਨ।