ਇਹ ਦਿੱਲੀ ਰਾਜਧਾਨੀ ਮਾਰਗ ਦੇ ਇੱਕ ਖੰਡ ‘ਤੇ ਟ੍ਰਾਈਲ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਦੀ ਰਫਤਾਰ ਨਾਲ ਦੌੜੀ। ਜਿਸ ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਵੀ ਬਣ ਗਈ ਹੈ। ਅਧਿਕਾਰੀ ਨੇ ਕਿਹਾ, “ਪ੍ਰਧਾਨ ਮੰਤਰੀ 15 ਫਰਵਰੀ ਦੀ ਸਵੇਰ 10 ਵਜੇ ਟ੍ਰੇਨ ਨੂੰ ਰਵਾਨਾ ਕਰਨਗੇ”।
ਇਹ ਭਾਰਤ ਦੀ ਪਹਿਲੀ ਸਵਦੇਸ਼ੀ ਟ੍ਰੇਨ ਵੀ ਹੈ। 16 ਕੋਚਾਂ ਵਾਲੀ ਇਹ ਫਾਸਟ ਟ੍ਰੇਨ ਪਰਾਣੀ ਸ਼ਤਾਬਦੀ ਦੀ ਥਾਂ ਲੈ ਕੇ ਦਿੱਲੀ ਤੋਂ ਵਾਰਾਣਸੀ ਤਕ ਚਲੇਗੀ। ਜਿਸ ‘ਚ ਵਾਈ=ਫਾਈ, ਜੀਪੀਐਸ, ਟੱਚ ਫਰੀ ਬਾਇਓ-ਵੈਕਿਊਮ ਟਾਈਲਟ, ਐਲਈਡੀ ਲਾਈਟਾਂ, ਮੋਬਾਈਲ ਚਾਰਜਿੰਗ ਅਤੇ ਹੋਰ ਕਈਂ ਸੁਵੀਧਾਵਾਂ ਦਿੱਤੀਆਂ ਗਈਆਂ ਹਨ। ਇਸ ਟ੍ਰੇਨ ਦੇ ਨਿਰਮਾਣ ‘ਤੇ 100 ਕਰੋੜ ਰੁਪਏ ਦਾ ਖਰਚ ਆਇਆ ਹੈ।