ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਪਹੁੰਚੇ। ਮਨੀ ਲਾਂਡਰਿੰਗ ਮਾਮਲੇ ‘ਚ ਉਸ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ। ਈ ਡੀ ਦੇ ਅਧਿਕਾਰੀ ਉਨ੍ਹਾਂ ਨਾਲ ਅੱਜ ਵੀ ਪੁੱਛਗਿੱਛ ਕਰ ਸਕਦੇ ਹਨ। ਬੁਧਵਾਰ ਨੂੰ ਹੋਈ ਪੁੱਛਗਿੱਛ ‘ਚ ਵਾਡਰਾ ਨੇ ਕਿਹਾ ਕਿ ਉਹ ਕਿਸੇ ਸੰਜੈ ਭੰਡਾਰੀ ਨੂੰ ਨਹੀਂ ਜਾਣਦੇ। ਜਿੱਥੇ ਤਕ ਮਨੋਜ ਅਰੋੜਾ ਦਾ ਸਵਾਲ ਹੈ ਉਹ ਉਸ ਨੂੰ ਸਿਰਫ ਤਾਂ ਜਾਣਦੇ ਹਨ ਕਿਉਂਕਿ ਮਨੋਜ ਉਨ੍ਹਾਂ ਦਾ ਕਰਮਚਾਰੀ ਰਹਿ ਚੁੱਕਿਆ ਹੈ।


ਈ ਡੀ ਦੇ ਅਧਿਕਾਰੀਆਂ ਨੂੰ ਪੁੱਛਗਿਛ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਰਾਬਰਟ ਇੱਕ ਚੰਗੇ ਇੰਨਸਾਨ ਹਨ ਅਤੇ ਉਨ੍ਹਾਂ ਨੇ ਜਾਂਚ ‘ਚ ਕਾਫੀ ਸਹਿਯੋਗ ਦਿੱਤਾ। ਵਾਡਰਾ ਖਿਲਾਫ ਜੋ ਵੀ ਇਲਜ਼ਾਮ ਲਗਾਏ ਗਏ ਹਨ ਉੁਹ ਰਾਜਨੀਤੀਕ ਪ੍ਰਭਾਅ ਕਰਕੇ ਲੱਗੇ ਹਨ।


ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ‘ਚ ਪਹਿਲਾਂ ਵਾਡਰਾ ਦੇ ਵਕੀਲ ਪਹੁੰਚੇ। ਰਾਬਰਟ ਵਾਡਰਾ ਦੇ ਨਾਲ ਪ੍ਰਿਅੰਕਾ ਗਾਂਧੀ ਵੀ ਪਹੁੰਚੀ ਪਰ ਉਹ ਈ ਡੀ ਦੇ ਗੇਟ ਤੋਂ ਬਾਹਰ ਨਿਕਲ ਗਈ। ਉਹ ਪਹਿਲੀ ਵਾਰ ਵਿੱਤੀ ਟ੍ਰਾਂਜੈਕਸ਼ਨ ਦੇ ਇਲਜ਼ਾਮਾਂ ‘ਚ ਪਹਿਲੀ ਵਾਰ ਕਿਸੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਵਾਡਰਾ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਨੂੰ ਹਮੇਸ਼ਾ ਨਕਾਰਦੇ ਆਏ ਹਨ।