ਬ੍ਰਾਜ਼ੀਲ ਜਾਣ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕੀਤਾ, “ਮੈਂ 13-14 ਨਵੰਬਰ ਨੂੰ ਬ੍ਰਾਜ਼ੀਲ 'ਚ ਹੋਏ ਬ੍ਰਿਕਸ ਸੰਮੇਲਨ 'ਚ ਹਿੱਸਾ ਲਵਾਂਗਾ। ਇਸ ਸੰਮੇਲਨ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ। ਮੈਨੂੰ ਉਮੀਦ ਹੈ ਕਿ ਮੈਂ ਬ੍ਰਿਕਸ ਨੇਤਾਵਾਂ ਨਾਲ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਾਂਗਾ।"
ਇਸ ਯਾਤਰਾ 'ਚ ਭਾਰਤ ਤੋਂ ਸਨਅਤਕਾਰਾਂ ਦਾ ਵੱਡਾ ਵਫ਼ਦ ਵੀ ਮੌਜੂਦ ਹੋ ਸਕਦਾ ਹੈ। ਇਹ ਪ੍ਰਤੀਨਿਧੀ ਮੰਡਲ ਬ੍ਰਿਕਸ ਬਿਜ਼ਨਸ ਫੋਰਮ 'ਚ ਵਿਸ਼ੇਸ਼ ਤੌਰ 'ਤੇ ਹਿੱਸਾ ਲਵੇਗਾ ਜਿੱਥੇ ਸਾਰੇ ਪੰਜ ਦੇਸ਼ਾਂ ਦੇ ਵਪਾਰਕ ਭਾਈਚਾਰੇ ਮੌਜੂਦ ਰਹਿਣਗੇ।