ASEAN-India Summit 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ (7 ਸਤੰਬਰ) ਨੂੰ ਹੋਣ ਵਾਲੇ 20ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਅਤੇ 18ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਲਈ ਜਕਾਰਤਾ, ਇੰਡੋਨੇਸ਼ੀਆ ਜਾਣਗੇ।
ਵਿਦੇਸ਼ ਮੰਤਰਾਲੇ ਦੇ ਸਕੱਤਰ (ਈਸਟ) ਨੇ ਕਿਹਾ ਕਿ ਜੀ-20 ਸੰਮੇਲਨ ਦਿੱਲੀ 'ਚ ਹੋਣ ਜਾ ਰਿਹਾ ਹੈ। ਇਸ ਕਾਰਨ ਪੀਐਮ ਮੋਦੀ ਦਾ ਇਹ ਛੋਟਾ ਦੌਰਾ ਹੋਵੇਗਾ। ਦਰਅਸਲ ਭਾਰਤ ਦੀ ਪ੍ਰਧਾਨਗੀ ਹੇਠ ਸ਼ਨੀਵਾਰ (9 ਸਤੰਬਰ) ਅਤੇ ਐਤਵਾਰ (10 ਸਤੰਬਰ) ਨੂੰ ਜੀ-20 ਸੰਮੇਲਨ ਹੋ ਰਿਹਾ ਹੈ।
ASEAN ਦੇ 10 ਮੈਂਬਰ ਦੇਸ਼ ਹਨ। ਇਹ ਦੇਸ਼ ਹਨ- ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ। ਇਸ ਦੀ ਸਥਾਪਨਾ 8 ਅਗਸਤ, 1967 ਨੂੰ ਕੀਤੀ ਗਈ ਸੀ।