PM Modi North East Visit: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਪੀਐਮ ਮੋਦੀ ਉੱਤਰ ਪੂਰਬ ਦਾ ਦੌਰਾ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਐਤਵਾਰ (18 ਦਸੰਬਰ) ਨੂੰ ਹੈ। ਇਹ ਪ੍ਰੋਗਰਾਮ ਮੇਘਾਲਿਆ ਦੇ ਸ਼ਿਲਾਂਗ ਵਿੱਚ ਹੋਵੇਗਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਇਸ ਪ੍ਰੋਗਰਾਮ ਵਿੱਚ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ, ਰਾਜਪਾਲ ਅਤੇ ਸਾਰੇ ਸੱਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਹੋਣਗੇ।
ਉੱਤਰ ਪੂਰਬ ਮਾਮਲਿਆਂ ਦੇ ਮੰਤਰੀ ਜੀ. ਕਿਸ਼ਨ ਰੈੱਡੀ ਗੋਲਡਨ ਜੁਬਲੀ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਚੀਨ ਨਾਲ ਟਕਰਾਅ ਦੇ ਵਿਚਕਾਰ ਪੀਐਮ ਮੋਦੀ ਦੇ ਉੱਤਰ-ਪੂਰਬ ਦੌਰੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੇਘਾਲਿਆ ਦੇ ਨਾਲ-ਨਾਲ ਪੀਐਮ ਮੋਦੀ ਤ੍ਰਿਪੁਰਾ ਸੂਬੇ ਦਾ ਵੀ ਦੌਰਾ ਕਰਨਗੇ। ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਬੁੱਧਵਾਰ (14 ਦਸੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।
PM ਮੋਦੀ ਦੁਪਹਿਰ ਨੂੰ ਤ੍ਰਿਪੁਰਾ ਵਿੱਚ ਪਾਰਟੀ ਦੇ ਪ੍ਰੋਗਰਾਮ 'ਚ ਹੋਣਗੇ ਸ਼ਾਮਲ
ਬੁੱਧਵਾਰ (14 ਦਸੰਬਰ) ਨੂੰ ਅਗਰਤਲਾ ਦੇ ਪ੍ਰਗਿਆ ਭਵਨ ਵਿਖੇ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ 18 ਦਸੰਬਰ ਨੂੰ ਦੁਪਹਿਰ 2.30 ਵਜੇ ਤ੍ਰਿਪੁਰਾ ਦਾ ਦੌਰਾ ਕਰਨ ਜਾ ਰਹੇ ਹਨ। ਉਹ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ। ਆਪਣੇ ਵਿਧਾਇਕਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਭਾਜਪਾ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ 'ਚ ਸ਼ਿਰਕਤ ਕਰਨਗੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਤ੍ਰਿਪੁਰਾ ਦੀ ਯਾਤਰਾ ਤੋਂ ਪਹਿਲਾਂ ਪੀਐਮ ਮੋਦੀ ਮੇਘਾਲਿਆ ਦੇ ਸ਼ਿਲਾਂਗ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਪੀਐਮ ਮੋਦੀ ਇੱਕ ਜਨ ਸਭਾ ਨੂੰ ਵੀ ਕਰਨਗੇ ਸੰਬੋਧਨ
ਤ੍ਰਿਪੁਰਾ ਦੇ ਸੂਚਨਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਸ਼ਾਂਤ ਚੌਧਰੀ ਨੇ ਕਿਹਾ, "ਮਹਾਰਾਜਾ ਬੀਰ ਬਿਕਰਮ (MBB) ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਸਵਾਮੀ ਵਿਵੇਕਾਨੰਦ ਮੈਦਾਨ 'ਤੇ ਇਕ ਜਨਤਕ ਸਭਾ ਨੂੰ ਸੰਬੋਧਿਤ ਕਰਨ ਵਾਲੇ ਹਨ। ਉਹ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਵੀ ਗੱਲਬਾਤ ਦੀ ਸੰਭਾਵਨਾ ਹੈ।