ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਮੌਜੂਦਾ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਪ੍ਰੈੱਸ ਕਾਨਫ਼ਰੰਸ ਕਰਨ ਜਾ ਰਹੇ ਹਨ। ਮੋਦੀ 26 ਅਪਰੈਲ ਨੂੰ ਪੱਤਰਕਾਰਾਂ ਦੇ ਮੁਖ਼ਾਤਿਬ ਹੋਣਗੇ।
'ਟਾਈਮਜ਼ ਨਾਓ' ਦੀ ਖ਼ਬਰ ਮੁਤਾਬਕ 26 ਅਪਰੈਲ ਨੂੰ ਹੀ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ, ਜਿਸ ਮਗਰੋਂ ਮੀਡੀਆ ਨਾਲ ਗੱਲਬਾਤ ਦੁਪਹਿਰ ਸਾਢੇ ਬਾਰਾਂ ਵਜੇ ਵਾਰਾਨਸੀ ਦੇ ਹੋਟਲ ਤਾਜ ਗੰਗੇਜ਼ ਵਿੱਚ ਹੋਵੇਗੀ।
ਪ੍ਰਧਾਨ ਮੰਤਰੀ ਬਣਨ ਉਪਰੰਤ ਨਰੇਂਦਰ ਮੋਦੀ ਨੇ ਚੋਣਵੇਂ ਪੱਤਰਕਾਰਾਂ ਤੇ ਫ਼ਿਲਮੀ ਸਿਤਾਰੇ ਨੂੰ ਗਿਣਤੀ ਦੇ ਇੰਟਰਵਿਊਜ਼ ਜ਼ਰੂਰ ਦਿੱਤੇ ਹਨ, ਪਰ ਪ੍ਰੈੱਸ ਕਾਨਫ਼ਰੰਸ ਕਦੇ ਨਹੀਂ ਕੀਤੀ। ਚੋਣਾਂ ਦੇ ਮਾਹੌਲ ਵਿੱਚ ਮੋਦੀ ਦੀ ਪ੍ਰੈੱਸ ਮਿਲਣੀ ਕਿੰਨੀ ਕੁ ਦਿਲਚਸਪ ਰਹਿੰਦੀ ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।
ਪੰਜ ਸਾਲਾਂ 'ਚ ਪਹਿਲੀ ਵਾਰ ਮੋਦੀ ਕਰਨਗੇ ਪ੍ਰੈੱਸ ਕਾਨਫਰੰਸ
ਏਬੀਪੀ ਸਾਂਝਾ
Updated at:
24 Apr 2019 05:45 PM (IST)
ਪ੍ਰਧਾਨ ਮੰਤਰੀ ਬਣਨ ਉਪਰੰਤ ਨਰੇਂਦਰ ਮੋਦੀ ਨੇ ਚੋਣਵੇਂ ਪੱਤਰਕਾਰਾਂ ਤੇ ਫ਼ਿਲਮੀ ਸਿਤਾਰੇ ਨੂੰ ਗਿਣਤੀ ਦੇ ਇੰਟਰਵਿਊਜ਼ ਜ਼ਰੂਰ ਦਿੱਤੇ ਹਨ, ਪਰ ਪ੍ਰੈੱਸ ਕਾਨਫ਼ਰੰਸ ਕਦੇ ਨਹੀਂ ਕੀਤੀ। ਚੋਣਾਂ ਦੇ ਮਾਹੌਲ ਵਿੱਚ ਮੋਦੀ ਦੀ ਪ੍ਰੈੱਸ ਮਿਲਣੀ ਕਿੰਨੀ ਕੁ ਦਿਲਚਸਪ ਰਹਿੰਦੀ ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।
- - - - - - - - - Advertisement - - - - - - - - -