PM Modi: ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀ.ਏ ਦਾ ਪੇਪਰ ਦੇਣ ਜਾ ਰਹੇ ਹਨ ਅਤੇ ਨਾਲ ਹੀ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਵੀ ਬੀਏ ਦਾ ਪੇਪਰ ਦੇਣਗੇ। ਦਰਅਸਲ ਮਾਮਲਾ ਕੁਝ ਇੰਝ ਹੈ ਕਿ ਦਰਭੰਗਾ ਜ਼ਿਲ੍ਹੇ ਦੇ ਲਲਿਤ ਮਿਥਿਲਾ ਯੂਨੀਵਰਸਿਟੀ ਵਿੱਚ ਵੱਡੀ ਗ਼ਲਤੀ ਸਾਹਮਣੇ ਆਈ ਹੈ। ਬੀ.ਏ ਦੇ ਪੇਪਕਾਂ ਲਈ ਕਿਸੇ ਹੋਰ ਦੇ ਨਾਂਅ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਬਿਹਾਰ ਦੇ ਰਾਜਪਾਲ ਦੀ ਫੋਟੋ ਲਾ ਕੇ ਬੀਏ ਦਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ।




ਜਾਣਕਾਰੀ ਲਈ ਦੱਸ ਦਈਏ ਕਿ ਇਸ ਯੂਨੀਵਰਸਿਟੀ ਵਿੱਚ ਇੱਕ ਵਾਰ ਪਹਿਲਾਂ ਕੁੱਲ ਨੰਬਰਾਂ ਤੋਂ ਜ਼ਿਆਦਾ ਨੰਬਰ ਦੇਣ ਦਾ ਮਾਮਲਾ  ਸਾਹਮਣੇ ਆਇਆ ਸੀ,  ਜਿੱਥੇ 100 ਨੰਬਰ ਦੇ ਪੇਪਰ ਵਿੱਚ 150 ਨੰਬਰ ਦਿੱਤੇ ਗਏ ਸੀ। ਉੱਥੇ ਹੀ ਹੁਣ ਪੀਐੱਮ ਮੋਦੀ ਤੇ ਰਾਜਪਾਲ ਫਾਗੂ ਚੌਹਾਨ ਦਾ ਐਡਮਿਟ ਕਾਰਡ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐਡਮਿਟ ਕਾਰਡ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਿਹਾ ਹੈ।


ਉੱਥੇ ਹੀ ਵਾਇਰਲ ਹੋ ਰਹੇ ਐਡਮਿਟ ਕਾਰਡ ਬਾਰੇ ਲੋਕ ਵੱਖ-ਵੱਖ ਤੰਜ ਕਸੇ ਰਹੇ ਹਨ। ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਵੱਲੋਂ ਲਗਾਤਾਰ ਗ਼ਲਤੀਆਂ ਕੀਤੀਆਂ ਜਾ ਰਹੀਆਂ ਹਨ।


ਪੀਐੱਮ ਮੋਦੀ ਦੇਣਗੇ ਬੀਏ ਦੇ ਪੇਪਰ


ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕਲਾ ਵਿਭਾਗ ਦੇ ਤੀਜੇ ਸਾਲ ਦੇ ਲਈ ਜਾਰੀ ਕੀਤੇ ਗਏ ਐਡਮਿਟ ਕਾਰਡ ਵਿੱਚ ਪੀਐੱਮ ਨਰੇਂਦਰ ਮੋਦੀ ਦੀ ਫੋਟੇ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ, ਸ਼ਨੀਵਾਰ ਨੂੰ ਇੱਕ ਵਿਦਿਆਰਥੀ ਨੇ ਯੂਨੀਵਰਸਿਟੀ ਦੀ ਵੈੱਬਸਾਇਟ ਤੋਂ ਐਡਮਿਟ ਕਾਰਡ ਡਾਊਨਲੋਡ ਕੀਤਾ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੇ ਤੇ ਦਸਤਖ਼ਤ ਨਾਲ ਸਾਹਮਣੇ ਆਇਆ ਹੈ। ਵਿਦਿਆਰਥੀ ਦਾ ਨਾਂਅ ਗੁਡੀਆ ਕੁਮਾਰੀ ਲਿਖਿਆ ਹੈ। ਇਸ ਦੇ ਨਾਲ ਹੀ ਰਾਜਪਾਲ ਦੀ ਫੋਟੋ ਲੱਗਿਆ ਐਡਮਿਟ ਕਾਰਡ ਜਾਰੀ ਕੀਤਾ ਹੈ।


ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਗ਼ਲਤੀ ਦੇ ਲਈ ਵਿਦਿਆਰਥੀਆਂ ਨੂੰ ਹੀ ਦੋਸ਼ੀ ਠਹਿਰਾਇਆ ਹੈ। ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ ਮੁਸ਼ਤਾਕ ਅਹਿਮਦ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਖ਼ੁਦ ਆਪਣੇ ਦਸਤਾਵੇਜ਼ ਅੱਪਲੋਡ ਕਰਦੇ ਹਨ ਜਿਸ ਦੇ ਲਈ ਉਨ੍ਹਾਂ ਨੂੰ ਆਈਡੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੇ ਆਪਣੇ ਵੱਲੋਂ ਹੀ ਰਾਜਪਾਲ ਤੇ ਪ੍ਰਧਾਨ ਮੰਤਰੀ ਦੀ ਫੋਟੋ ਅੱਪਲੋਡ ਕਰ ਦਿੱਤੀ ਹੈ।