ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਮਨੌਮੀ ਦੇ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਕੋਰੋਨਾ ਦੇ ਇਸ ਸੰਕਟ ਕਾਲ 'ਚ ਮਰਿਆਦਾ ਪਰੂਸ਼ੋਤਮ ਸ਼੍ਰੀ ਰਾਮ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਕੋਰੋਨਾ ਤੋਂ ਬਚਣ ਦੇ ਉਪਾਅ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।
ਪੀਐਮ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ, 'ਰਾਮਨੌਮੀ ਦੀਆਂ ਸ਼ੁਭਕਾਮਨਾਵਾਂ। ਦੇਸ਼ਵਾਸੀਆਂ ਤੇ ਭਗਵਾਨ ਸ਼੍ਰੀਰਾਮ ਦੀ ਅਸੀਮ ਕਿਰਪਾ ਬਣੀ ਰਹੇ ਜੈ ਸ੍ਰੀਰਾਮ! ਅੱਜ ਰਾਮਨੌਮੀ ਹੈ ਤੇ ਮਰਿਆਦਾ ਪਰੂਸ਼ੋਤਮ ਸ਼੍ਰੀ ਰਾਮ ਦਾ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਕਿ ਮਰਿਆਦਾਵਾਂ ਦਾ ਪਾਲਣ ਕਰੀਏ। ਕੋਰੋਨਾ ਦੇ ਇਸ ਸੰਕਟ ਕਾਲ 'ਚ, ਕੋਰੋਨਾ ਤੋਂ ਬਚਣ ਦੇ ਜੋ ਵੀ ਉਪਾਅ ਹਨ, ਕਿਰਪਾ ਕਰਕੇ ਉਨ੍ਹਾਂ ਦਾ ਪਾਲਣ ਕਰੋ। ਦਵਾਈ ਵੀ, ਸਖਤਾਈ ਵੀ ਦੇ ਮੰਤਰ ਨੂੰ ਯਾਦ ਰੱਖੋ।'

आज रामनवमी है और मर्यादा पुरुषोत्तम श्रीराम का हम सभी को यही संदेश है कि मर्यादाओं का पालन करें।

कोरोना के इस संकट काल में, कोरोना से बचने के जो भी उपाय हैं, कृपया करके उनका पालन कीजिए।

'दवाई भी, कड़ाई भी' के मंत्र को याद रखिए।
— Narendra Modi (@narendramodi) April 21, 2021

ਰਾਮਨੌਮੀ ਦੀ ਪਹਿਲੀ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਭਕਾਮਨਾਵਾਂ ਦਿੱਤੀਆਂ
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਰਾਮਨੌਮੀ ਦੀ ਪਹਿਲੀ ਸ਼ਾਮ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਨੇ ਕਿਹਾ ਭਗਵਾਨ ਰਾਮ ਦਾ ਜਨਮਦਿਨ ਦੇਸ਼ 'ਚ ਰਾਮਨੌਮੀ ਦੇ ਰੂਪ 'ਚ ਕਾਫੀ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ।
ਰਾਸ਼ਟਰਪਤੀ ਨੇ ਕਿਹਾ, 'ਨਿਆਂ ਤੇ ਮਨੁੱਖੀ ਸਨਮਾਨ ਲਈ ਯਤਨ ਕਰਦਿਆਂ ਅਸੀਂ ਮਰਿਆਦਾ ਪਰੂਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਸਹਾਇਕ ਪਾਉਂਦੇ ਹਾਂ। ਭਗਵਾਨ ਰਾਮ ਨੇ ਸਾਨੂੰ ਸਿਖਾਇਆ ਕਿ ਧਾਰਮਿਕ ਜੀਵਨ ਕਿਵੇਂ ਜਿਉਂਈਏ। ਭਗਵਾਨ ਰਾਮ ਦਾ ਸੰਪੂਰਨ ਜੀਵਨ ਤੇ ਧਰਮ, ਸੰਯਮ ਤੇ ਸੱਚਾਈ ਦੇ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ।
ਇਸ ਮੌਕੇ 'ਤੇ ਅਸੀਂ ਯਸ਼ਸਵੀ ਭਾਰਤ ਦੇ ਨਿਰਮਾਣ ਲਈ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ 'ਤੇ ਕੰਮਾਂ 'ਚ ਲਾਗੂ ਕਰਨ ਦਾ ਸੰਕਲਪ ਲਈਏ। ਰਾਮਨੌਮੀ ਦੇ ਇਸ ਸ਼ੁੱਭ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।'