Global Leader Approval rating: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਹਨ। ਅਮਰੀਕਾ ਸਥਿਤ ਕੰਸਲਟੈਂਸੀ ਫਰਮ 'ਮੌਰਨਿੰਗ ਕੰਸਲਟ' ਦੇ ਸਰਵੇਖਣ ਮੁਤਾਬਕ ਪੀਐਮ ਮੋਦੀ ਨੂੰ 76 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਇਸ ਰੇਟਿੰਗ ਦੇ ਨਾਲ ਉਹ ਦੁਨੀਆ ਦੇ 22 ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿੱਚ ਸਿਖਰ 'ਤੇ ਹਨ।


ਪੀਐਮ ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੂਜੇ ਸਥਾਨ 'ਤੇ ਹਨ, ਉਨ੍ਹਾਂ ਨੂੰ 66 ਫੀਸਦੀ ਰੇਟਿੰਗ ਮਿਲੀ ਹੈ। ਇਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਨੂੰ 58 ਫੀਸਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ 49 ਫੀਸਦੀ ਰੇਟਿੰਗ ਮਿਲੀ ਹੈ।



 






 


 


ਕਿਸ ਨੂੰ ਕਿੰਨੀ ਰੇਟਿੰਗ ਮਿਲੀ?
ਗਲੋਬਲ ਲੀਡਰ ਅਪਰੂਵਲ ਰੇਟਿੰਗ ਟਰੈਕਰ ਵਿੱਚ ਇਟਲੀ ਦੀ ਪੀਐਮ ਜੌਰਜੀਆ ਮੇਲੋਨੀ 41 ਫੀਸਦੀ ਦੇ ਨਾਲ ਛੇਵੇਂ ਸਥਾਨ 'ਤੇ ਹੈ।


ਸੱਤਵੇਂ ਸਥਾਨ 'ਤੇ ਰਹੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨੂੰ 37 ਫੀਸਦੀ ਰੇਟਿੰਗ ਮਿਲੀ ਹੈ। ਇਸ ਦੇ ਨਾਲ ਹੀ ਅੱਠਵੇਂ ਨੰਬਰ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਅਤੇ ਨੌਵੇਂ ਨੰਬਰ 'ਤੇ ਆਏ ਸਪੇਨ ਦੇ ਪੇਡਰੋ ਸਾਂਚੇਜ਼ ਨੂੰ ਵੀ 37 ਫੀਸਦੀ ਰੇਟਿੰਗ ਮਿਲੀ ਹੈ।


ਰੇਟਿੰਗਾਂ 'ਚ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ 36 ਫੀਸਦੀ ਦੀ ਮਨਜ਼ੂਰੀ ਰੇਟਿੰਗ ਨਾਲ ਦਸਵੇਂ ਸਥਾਨ 'ਤੇ ਹਨ। ਵਰਾਡਕਰ ਤੋਂ ਬਾਅਦ ਸਵੀਡਨ ਦੇ ਉਲਫ ਕ੍ਰਿਸਟਰਸਨ ਅਤੇ ਫਿਰ ਪੋਲੈਂਡ ਦੇ ਮਾਰਕਿਨਕੀਵਿਚ ਹਨ। ਫਿਰ 13ਵੇਂ ਨੰਬਰ 'ਤੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੂੰ 31 ਫੀਸਦੀ ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 17ਵੇਂ ਨੰਬਰ 'ਤੇ ਹਨ ਅਤੇ ਉਨ੍ਹਾਂ ਨੂੰ 25 ਫੀਸਦੀ ਰੇਟਿੰਗ ਮਿਲੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।