Pm modi in Gujarat: ਪ੍ਰਧਾਨ ਮੰਤਰੀ ਨਰਿੰਦਰ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ, ਉੱਥੇ ਹੀ ਪੀਐਮ ਮੋਦੀ ਦੇ ਦੌਰਾ ਦਾ ਦੂਜਾ ਦਿਨ ਕਾਫੀ ਅਹਿਮ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਇੱਥੇ ਦੁਆਰਕਾ ਨੇੜੇ ਅਰਬ ਸਾਗਰ ਵਿੱਚ ਸਕੂਬਾ ਡਾਈਵਿੰਗ ਕੀਤੀ।  


ਇਸ ਦੇ ਨਾਲ ਹੀ ਪੀਐਮ ਮੋਦੀ ਦੁਆਰਕਾਧੀਸ਼ ਦੇ ਦਰਸ਼ਨ ਕਰਨ ਤੋਂ ਬਾਅਦ ਪੀਐਮ ਮੋਦੀ ਜਲ ਸੈਨਾ ਦੇ ਜਵਾਨਾਂ ਨਾਲ ਸਕੂਬਾ ਡਾਈਵਿੰਗ ਕਰਨ ਗਏ। ਉਹ ਗੋਮਤੀ ਘਾਟ 'ਤੇ ਸਥਿਤ ਸੁਦਾਮਾ ਪੁਲ ਨੂੰ ਪਾਰ ਕਰਨ ਤੋਂ ਬਾਅਦ ਪੰਚਕੁਈ ਬੀਚ ਇਲਾਕੇ ‘ਚ ਪਹੁੰਚੇ। ਉਥੋਂ ਕਰੀਬ 2 ਨੌਟੀਕਲ ਮੀਲ ਦੂਰ ਸਮੁੰਦਰ ਵਿੱਚ ਸਕੂਬਾ ਡਾਈਵਿੰਗ ਦੇ ਲਈ ਗਏ।






ਪੀਐਮ ਮੋਦੀ ਨੇ ਸਕੂਬਾ ਡਾਈਵਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆਂ ਲਿਖਿਆ, 'ਪਾਣੀ ਵਿੱਚ ਡੁੱਬੀ ਹੋਈ ਦੁਆਰਕਾ ਨਗਰੀ ਵਿੱਚ ਪ੍ਰਾਰਥਨਾ ਕਰਨਾ ਬਹੁਤ ਹੀ ਬ੍ਰਹਮ ਅਨੁਭਵ ਸੀ। ਮੈਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਮੈਂ ਅਧਿਆਤਮਿਕ ਸ਼ਾਨ ਅਤੇ ਸਦੀਵੀ ਸ਼ਰਧਾ ਦੇ ਇੱਕ ਪ੍ਰਾਚੀਨ ਯੁੱਗ ਨਾਲ ਜੁੜ ਗਿਆ ਹਾਂ।


ਇਹ ਵੀ ਪੜ੍ਹੋ: Sandeshkhali Violence: ਸੰਦੇਸ਼ਖਾਲੀ 'ਚ ਹੋਇਆ ਹੰਗਾਮਾ, ਸਾੜ ਦਿੱਤਾ ਪੋਲਟਰੀ ਫਾਰਮ, ISF ਆਗੂ ਗ੍ਰਿਫ਼ਤਾਰ


ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 5 ਜਨਵਰੀ ਨੂੰ ਲਕਸ਼ਦੀਪ ਵਿੱਚ ਸਮੁੰਦਰ ਵਿੱਚ ਡੁਬਕੀ ਵੀ ਲਾਈ ਸੀ। ਹਾਲਾਂਕਿ ਉਦੋਂ ਉਨ੍ਹਾਂ ਨੇ ਸਨੌਰਕਲਿੰਗ ਕੀਤੀ ਸੀ, ਜਦਕਿ ਇਸ ਵਾਰ ਉਨ੍ਹਾਂ ਨੇ ਸਕੂਬਾ ਡਾਈਵਿੰਗ ਕੀਤੀ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Congress-Aap Alliance: ਕਿਤੇ ਯਾਰੀ ਕਿਤੇ ਦੁਸ਼ਮਣੀ, ਇਹ ਰਾਜਨੀਤੀ ਨਹੀਂ ਚੱਲੇਗੀ, ਭਾਜਪਾ ਨੇ ਸਾਧਿਆ ਨਿਸ਼ਾਨਾ