ਨਵੀਂ ਦਿੱਲੀ: 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ (Subhash Chandar Bose) ਦੀ ਜਯੰਤੀ ਮੌਕੇ 'ਤੇ ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamta Banergee) ਪੈਦਲ ਯਾਤਰਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਆਹਮਣਾ-ਸਾਹਮਣਾ ਹੋ ਸਕਦਾ ਹੈ।
ਪੱਛਮੀ ਬੰਗਾਲ 'ਚ ਇਸ ਸਾਲ ਵਿਧਾਨ ਸਭਾ ਚੋਣਾਂ (Vidhan Sabha Elections) ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਪੀਐਮ ਮੋਦੀ ਦਾ ਆਹਮਣਾ-ਸਾਹਮਣਾ ਹੋ ਸਕਦਾ ਹੈ। ਦਰਅਸਲ 23 ਜਨਵਰੀ ਨੂੰ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਬਨਾਮ ਪੀਐਮ ਮੋਦੀ ਦੇਖਣ ਨੂੰ ਮਿਲ ਸਕਦਾ ਹੈ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 25ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਕੋਲਕਾਤਾ ਜਾ ਸਕਦੇ ਹਨ।
ਦੋਵੇਂ ਪਾਰਟੀਆਂ ਲਈ ਅਹਿਮ
23 ਜਨਵਰੀ ਨੂੰ ਹੀ ਮਮਤਾ ਬੈਨਰਜੀ ਕੋਲਕਾਤਾ 'ਚ ਕਰੀਬ 9 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਨ ਵਾਲੀ ਹੈ। ਬੰਗਾਲ ਚੋਣਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਨੇਤਾ ਜੀ ਦੀ 125ਵੀਂ ਜਯੰਤੀ ਟੀਐਮਸੀ ਤੇ ਬੀਜੇਪੀ ਦੋਵਾਂ ਹੀ ਪਾਰਟੀਆਂ ਲਈ ਕਾਫੀ ਅਹਿਮ ਹੈ। ਦਰਅਸਲ ਬੀਜੇਪੀ ਬੰਗਾਲੀ ਅਸਮਿਤਾ ਦੇ ਨਾਲ ਖੁਦ ਨੂੰ ਜੋੜਨ ਦੀ ਕੋਸ਼ਿਸ਼ 'ਚ ਹੈ। ਉੱਥੇ ਹੀ ਟੀਐਮਸੀ ਬੰਗਾਲੀ ਸੰਸਕ੍ਰਿਤੀ ਦੇ ਰੱਖਿਅਕ ਦੇ ਤੌਰ 'ਤੇ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਹੈ।
ਹੁਣ ਮੰਨਿਆ ਜਾ ਰਿਹਾ ਹੈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਜਨਵਰੀ ਨੂੰ ਪੱਛਮੀ ਬੰਗਾਲ ਜਾ ਸਕਦੇ ਹਨ। 23 ਜਨਵਰੀ ਨੂੰ ਪੀਐਮ ਮੋਦੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ 'ਚ ਭਾਸ਼ਨ ਦੇ ਸਕਦੇ ਹਨ। ਅਜਿਹੇ 'ਚ ਬੰਗਾਲ 'ਚ ਸਿਆਸੀ ਹਲਚਲ ਇਕ ਵਾਰ ਫਿਰ ਤੋਂ ਵਧ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ