PM Modi Followers: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਹੋਰ ਪ੍ਰਾਪਤੀ ਦਰਜ ਹੋਈ ਹੈ। ਐਤਵਾਰ (14 ਜੁਲਾਈ) ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 10 ਕਰੋੜ ਤੋਂ ਵੱਧ ਹੋ ਗਈ। ਇਸ ਨਾਲ ਉਹ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣ ਗਏ।


ਪੀਐਮ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ (38.1 ਮਿਲੀਅਨ ਫਾਲੋਅਰਜ਼), ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ (11.2 ਮਿਲੀਅਨ ਫਾਲੋਅਰਜ਼) ਅਤੇ ਪੋਪ ਫਰਾਂਸਿਸ (18.5 ਮਿਲੀਅਨ ਫਾਲੋਅਰਜ਼) ਵਰਗੇ ਵਿਸ਼ਵ ਦੇ ਹੋਰ ਨੇਤਾਵਾਂ ਤੋਂ ਕਾਫੀ ਅੱਗੇ ਹਨ। X 'ਤੇ PM ਮੋਦੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ, ਦੁਨੀਆ ਭਰ ਦੇ ਨੇਤਾ ਸੋਸ਼ਲ ਮੀਡੀਆ 'ਤੇ PM ਮੋਦੀ ਨਾਲ ਜੁੜਨ ਲਈ ਉਤਸੁਕ ਹਨ। ਹਾਲ ਹੀ ਵਿੱਚ ਇਟਲੀ ਅਤੇ ਆਸਟਰੀਆ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਿਆ।