ਪੀਐਮ ਮੋਦੀ ਨੇ ਬੈਂਕੌਕ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਆਰਸੀਈਪੀ ਬੈਠਕ ‘ਚ ਭਾਰਤ ਇਸ ਗੱਲ ‘ਤੇ ਗੌਰ ਕਰੇਗਾ ਕਿ ਕੀ ਵਪਾਰ, ਸੇਵਾਵਾਂ ਅਤੇ ਨਿਵੇਸ਼ ‘ਚ ਉਸ ਦੀ ਚਿੰਤਾਵਾਂ ਅਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਅੇਡਜਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਹ ਥਾਈਲੈਂਡ ਦੀ ਰਾਜਧਾਨੀ ‘ਚ ਮੌਜੂਦ ਕਰੀ ਗਲੋਬਲ ਨੇਤਾਵਾਂ ਨਾਲ ਦੋ-ਪੱਖੀ ਬੈਠਕ ਕਰਨਗੇ।
ਪੀਐੱਮ ਮੋਦੀ ਅੱਜ ਸ਼ਾਮ ਤਕ ਬੈਂਕਾਕ ਪਹੁੰਚ ਜਾਣਗੇ। ਉਹ ਅੱਜ ਸ਼ਾਮ ਸਭ ਤੋਂ ਪਹਿਲਾਂ ਨੈਸ਼ਨਲ ਇਨਡੋਰ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਭਾਰਤੀ ਭਾਈਚਾਰੇ ਦੀ ਗਿਣਤੀ ਕਰੀਬ ਢਾਈ ਲੱਖ ਹੈ। ਇਸ ਦੌਰਾਨ ਪੀਐੱਮ ਮੋਦੀ, ਗੁਰੂ ਨਾਨਕ ਦੇਵ ਦੀ 55ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ ਕਰਨਗੇ।