ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨੀਂ ਥਾਈਲੈਂਡ ਦੌਰੇ ‘ਤੇ ਬੈਂਕਾਕ ਪਹੁੰਚ ਗਏ ਹਨ। ਪੀਐਮ ਮੋਦੀ ਅੱਜ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਆਯੋਜਿਤ ‘ਸਵਾਸਦੀ ਪੀਐਮ ਮੋਦੀ’ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਪੀਐਮ ਕੱਲ੍ਹ 16ਵੇਂ ਆਸਿਆਨ-ਭਾਰਤ ਸ਼ਿਖਰ ਸਮੇਲਨ ‘ਚ ਹਿੱਸਾ ਲੈਣਗੇ। ਉਹ ਚਾਰ ਨਵੰਬਰ ਨੂੰ 14ਵੇਂ ਪੂਰਬੀ ਏਸ਼ਿਆ ਸ਼ਿਖਰ ਸਮੇਲਨ ਅਤੇ ਆਰਸੀਈਪੀ ਸਮਝੌਤੇ ‘ਤੇ ਵੀ ਗੱਲਬਾਤ ਕਰਨ ਵਾਲੇ ਦੇਸ਼ਾਂ ਦੀ ਤੀਜੀ ਸ਼ਿਖਰ ਬੈਠਕ ‘ਚ ਵੀ ਹਿੱਸਾ ਲੈਣਗੇ।

ਮੋਦੀ ਨੇ ਬੈਂਕਾਕ ਜਾਣ ਤੋਂ ਪਹਿਲਾਂ ਕਿਹਾ ਕਿ ਆਰਸੀਈਪੀ ਬੈਠਕ ‘ਚ ਭਾਰਤ ਇਸ ਮੁੱਦੇ ‘ਤੇ ਗੱਲ ਜ਼ਰੂਰ ਕਰੇਗਾ ਕਿ ਕੀ ਵਪਾਰ, ਸੇਵਾਵਾਂ ਅਤੇ ਨਿਵੇਸ਼ ‘ਚ ਉਸ ਦੀ ਚਿੰਤਾਵਾਂ ਅਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਅੇਡਜਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਸ ਦੌਰੇ ਦੌਰਾਨ ਉਹ ਥਾਈਲੈਂਡ ਦੀ ਰਾਜਧਾਨੀ ‘ਚ ਮੌਜੂਦ ਕਈ ਵਿਸ਼ਵ ਨੇਤਾਵਾਂ ਨਾਲ ਦੋ-ਪੱਖੀ ਬੈਠਕ ਵੀ ਕਰਨਗੇ।


ਪੀਐਮ ਨੇ ਕਿਹਾ, “ਆਸਿਆਨ ਤੋਂ ਸਬੰਧਿਤ ਸ਼ਿਖਰ ਸਮੇਲਨ ਸਾਡੇ ਕੂਟਨੀਤੀਕ ਕੈਲੇਂਡਰ ਦਾ ਇੱਕ ਅਟੁੱਟ ਅੰਗ ਅਤੇ ਸਾਡੀ ‘ਐਕਟ ਈਸਟ ਪੌਲਿਸੀ’ ਦਾ ਮੁੱਖ ਹਿੱਸਾ ਹੈ।