Russia Ukraine War : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦਾ ਦੌਰਾ ਅੱਧ ਵਿਚਾਲੇ ਛੱਡ ਦਿੱਤਾ ਹੈ। ਦਿੱਲੀ ਪਹੁੰਚਦੇ ਹੀ ਉਹ ਯੂਕਰੇਨ ਸੰਕਟ 'ਤੇ ਉੱਚ ਪੱਧਰੀ ਮੀਟਿੰਗ ਕਰਨਗੇ। ਦੱਸ ਦੇਈਏ ਕਿ ਪਿਛਲੇ ਚਾਰ ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ।

 

ਰੂਸ ਅਤੇ ਯੂਕਰੇਨ ਵਿਚਾਲੇ ਵੀਰਵਾਰ ਨੂੰ ਜੰਗ ਸ਼ੁਰੂ ਹੋ ਗਈ ਸੀ। ਉਦੋਂ ਤੋਂ ਰੂਸੀ ਫੌਜ ਲਗਾਤਾਰ ਯੂਕਰੇਨ ਵਿੱਚ ਅੰਦਰ ਵੱਲ ਵਧ ਰਹੀ ਹੈ। ਰੂਸ ਨੇ 471 ਯੂਕਰੇਨੀ ਸੈਨਿਕਾਂ ਨੂੰ ਗ੍ਰਿਫਤਾਰ ਕਰਨ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਰੂਸੀ ਫੌਜ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਦੇ 975 ਫੌਜੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ।

 

ਦੂਜੇ ਪਾਸੇ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਲੜਾਈ ਵਿੱਚ ਹੁਣ ਤੱਕ ਕਰੀਬ 4,300 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਕਰੀਬ 146 ਟੈਂਕ, 27 ਹਵਾਈ ਜਹਾਜ਼ ਅਤੇ 26 ਹੈਲੀਕਾਪਟਰ ਤਬਾਹ ਕਰ ਦਿੱਤੇ ਗਏ ਹਨ।

 

ਅੱਜ ਯੂਪੀ ਵਿੱਚ ਪੀਐਮ ਮੋਦੀ ਦੀਆਂ ਸੀ ਰੈਲੀਆਂ  


ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਜ ਯੂਪੀ ਵਿੱਚ ਤਿੰਨ ਵੱਡੀਆਂ ਚੋਣ ਰੈਲੀਆਂ ਸਨ। ਬਸਤੀ ਅਤੇ ਦੇਵਰੀਆ 'ਚ ਰੈਲੀ ਤੋਂ ਬਾਅਦ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ 'ਚ ਵੀ ਰੈਲੀ ਕੀਤੀ। ਆਪਣੀਆਂ ਰੈਲੀਆਂ 'ਚ ਪ੍ਰਧਾਨ ਮੰਤਰੀ ਨੇ ਸਮਾਜਵਾਦੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪੀਐਮ ਮੋਦੀ ਨੇ ਐਸਪੀ 'ਤੇ ਪਰਿਵਾਰਵਾਦ ਕਰਨ ਦਾ ਦੋਸ਼ ਲਗਾਇਆ ਹੈ।

 

 ਯੂਕਰੇਨੀ ਸੈਨਾ ਦਾ ਖਾਰਕਿਵ ਉੱਤੇ ਹੋਇਆ ਕਬਜ਼ਾ 


ਜੰਗ ਦੇ ਵਿਚਕਾਰ ਇੱਕ ਵੱਡੀ ਖਬਰ ਹੈ ਜੋ ਕਿ ਯੂਕਰੇਨ ਦੀ ਫੌਜ ਨੇ ਖਾਰਕਿਵ 'ਤੇ ਕਬਜ਼ਾ ਕਰ ਲਿਆ ਹੈ। ਸਮਾਚਾਰ ਏਜੰਸੀ ਏਐਫਪੀ ਨੇ ਯੂਕਰੇਨ ਦੇ ਸਥਾਨਕ ਗਵਰਨਰ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਦੀ ਫੌਜ ਨੇ ਖਾਰਕਿਵ 'ਤੇ ਆਪਣਾ ਪੂਰਾ ਕੰਟਰੋਲ ਮੁੜ ਹਾਸਲ ਕਰ ਲਿਆ ਹੈ। ਖਾਰਕਿਵ ਨੂੰ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਰੂਸੀ ਸਰਹੱਦ ਤੋਂ 20 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ ਉਹ ਸ਼ਹਿਰ ਦੇ ਬਾਹਰਵਾਰ ਸਨ ਅਤੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕਈ ਹਵਾਈ ਅੱਡਿਆਂ, ਈਂਧਨ ਸਟੇਸ਼ਨਾਂ ਅਤੇ ਹੋਰ ਸਥਾਪਨਾਵਾਂ 'ਤੇ ਹਮਲਿਆਂ ਤੋਂ ਬਾਅਦ ਐਤਵਾਰ ਨੂੰ ਰੂਸੀ ਬਲਾਂ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਦਾਖਲ ਹੋ ਗਏ।