ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ 'ਚ ਕੋਰੋਨਾ ਵੈਕਸੀਨ ਰਣਨੀਤੀ ਦੀ ਮੌਜੂਦਾ ਸਥਿਤੀ ਤੇ ਭਵਿੱਖ ਦੀਆਂ ਸੰਭਾਵਨਾਵਾਂ ਸਬੰਧੀ ਬੈਠਕ ਕੀਤੀ। ਮੋਦੀ ਨੇ ਇਸ ਦੌਰਾਨ ਵੈਕਸੀਨ ਨਾਲ ਜੁੜੇ ਹਰ ਪਹਿਲੂ 'ਤੇ ਚਰਚਾ ਕੀਤੀ।


ਪੀਐਮ ਮੋਦੀ ਨੇ ਟਵੀਟ ਕੀਤਾ, 'ਭਾਰਤ ਦੀ ਟੀਕਾਕਰਨ ਦੀ ਰਣਨੀਤੀ ਅਤੇ ਅੱਗੇ ਦੀਆਂ ਸੰਭਾਵਨਾਵਾਂ 'ਤੇ ਸਮੀਖਿਆ ਬੈਠਕ ਕੀਤੀ। ਵੈਕਸੀਨ ਵਿਕਾਸ ਦੀ ਪ੍ਰਗਤੀ, ਖਰੀਦ ਨਾਲ ਸਬੰਧਤ ਸਾਰੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।'





ਮੋਦੀ ਨੇ ਕਿਹਾ 'ਟੀਕਾਕਰਨ ਰੋਲ-ਆਊਟ ਲਈ ਵੈਕਸੀਨੇਟਰ ਅਤੇ ਤਕਨੀਕੀ ਪਲੇਟਫਾਰਮ ਨੂੰ ਜੋੜਨ, ਐਚਸੀਡਬਲਯੂ ਤਕ ਪਹੁੰਚਣ, ਕੋਲਡ ਚੇਨ ਇੰਫ੍ਰਾਸਟ੍ਰਕਚਰ ਵਾਧੇ ਲਈ ਜਨਸੰਖਿਆਂ ਸਮੂਹਾਂ ਦੀ ਪਹਿਲ ਜਿਹੇ ਵੱਖ-ਵੱਖ ਮੁੱਦਿਆਂ ਦੀ ਸਮੀਖਿਆ ਕੀਤੀ।'


ਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦਾ ਪਰੀਖਣ ਸਫਲ


ਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦਾ ਪਰੀਖਣ ਤੇ ਵਿਸ਼ਲੇਸ਼ਣ ਸਫਲ ਰਿਹਾ ਹੈ। ਹੁਣ ਤੀਜੇ ਗੇੜ ਦਾ ਪਰੀਖਣ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੇ ਤੇ ਦੂਜੇ ਗੇੜ ਦੇ ਹਿਊਮਨ ਟ੍ਰਾਇਲ 'ਚ ਕਰੀਬ ਇਕ ਹਜ਼ਾਰ ਵਾਲੰਟੀਅਰਸ ਨੂੰ ਇਹ ਵੈਕਸੀਨ ਦਿੱਤੀ ਗਈ। ਇਸ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ ਭਾਰਤ 'ਚ 25 ਕੇਂਦਰਾਂ 'ਚ 26,000 ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ। ਇਹ ਭਾਰਤ 'ਚ ਕੋਵਿਡ 19 ਵੇਕਸੀਨ ਲਈ ਆਯੋਜਿਤ ਹੋਣ ਵਾਲਾ ਸਭ ਤੋਂ ਵੱਡਾ ਹਿਊਮਨ ਕਲੀਨੀਕਲ ਟ੍ਰਾਇਲ ਹੈ।


ਪਰੀਖਣ ਦੌਰਾਨ ਵਾਲੰਟੀਅਰਸ ਨੂੰ ਕਰੀਬ 28 ਦਿਨਾਂ ਦੇ ਅੰਦਰ ਦੋ ਇੰਟ੍ਰਾਮਸਕਿਊਲਰ ਇੰਜੈਕਸ਼ ਦਿੱਤੇ ਜਾਣਗੇ। ਪਰੀਖਣ ਡਬਲ ਬਲਾਇੰਡ ਕਰ ਦਿੱਤਾ ਗਿਆ ਹੈ ਜਿਸ ਨਾਲ ਇਨਵੈਸਟੀਗੇਟਰ, ਵਾਲੰਟੀਅਰਾਂ ਤੇ ਕੰਪਨੀ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਕਿਸ ਸਮੂਹ ਨੂੰ ਸੌਂਪਿਆ ਗਿਆ ਹੈ।


ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ