PM Modi Meets CM Mamata Banerjee: ਕੋਲਕਾਤਾ ਦੇ ਰਾਜ ਭਵਨ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਬੈਠਕ ਹੋਈ। ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਬਾਹਰ ਆਈ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਪ੍ਰੋਟੋਕੋਲ ਮੀਟਿੰਗ ਸੀ ਅਤੇ ਇਸ ਦੌਰਾਨ ਕੋਈ ਸਿਆਸੀ ਗੱਲਬਾਤ ਨਹੀਂ ਹੋਈ। ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਬੰਗਾਲ ਦੌਰੇ 'ਤੇ ਹਨ।


ਕੋਲਕਾਤਾ ਦੇ ਰਾਜਭਵਨ 'ਚ ਹੋਈ ਮੁਲਾਕਾਤ


ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਰਾਜ ਭਵਨ 'ਚ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਹੁਗਲੀ ਜ਼ਿਲ੍ਹੇ ਦੇ ਅਰਾਮਬਾਗ ਵਿੱਚ ਨੀਂਹ ਪੱਥਰ ਰੱਖਣ ਅਤੇ 7200 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਇਆ।


ਇਹ ਵੀ ਪੜ੍ਹੋ: Budget Session: 'ਕਾਂਗਰਸ ਦਾ ਡਰਾਮਾ ਮੰਦਭਾਗਾ ,ਕਿਸਾਨਾਂ ਦੀਆਂ ਸ਼ਹਾਦਤਾਂ ਤੋਂ ਲੈਣਾ ਚਾਹੁੰਦੀ ਸਿਆਸੀ ਲਾਹਾ'


ਇਹ ਸਿਰਫ਼ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ - ਮਮਤਾ ਬੈਨਰਜੀ


ਮੀਟਿੰਗ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਸ਼ਾਮ ਨੂੰ ਰਾਤ ਰੁਕਣ ਲਈ ਰਾਜ ਭਵਨ ਕੋਲਕਾਤਾ ਪੁੱਜੇ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਉਨ੍ਹਾਂ ਨੂੰ ਮਿਲਣ ਲਈ ਗਈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ 100 ਦਿਨ ਦੀ ਰੁਜ਼ਗਾਰ ਗਾਰੰਟੀ ਸਕੀਮ ਅਤੇ ਆਵਾਸ ਯੋਜਨਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਫੰਡ ਜਾਰੀ ਕਰਨ ਦੀ ਮੰਗ ਕਰ ਸਕਦੇ ਹਨ।


ਹਾਲਾਂਕਿ, ਕਰੀਬ ਇੱਕ ਘੰਟੇ ਤੱਕ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੀਐਮ ਮਮਤਾ ਸ਼ਾਮ ਕਰੀਬ 6:40 ਵਜੇ ਬਾਹਰ ਆਈ ਅਤੇ ਕਿਹਾ ਕਿ ਕੋਈ ਸਿਆਸੀ ਗੱਲਬਾਤ ਨਹੀਂ ਹੋਈ। ਇਹ ਸਿਰਫ਼ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ। ਮਮਤਾ ਨੇ ਕਿਹਾ ਕਿ ਜਦੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਣਾ ਸਾਡੀ ਜ਼ਿੰਮੇਵਾਰੀ ਹੈ।


ਪੀਐਮ ਮੋਦੀ ਨੇ ਬੰਗਾਲ ਸਰਕਾਰ 'ਤੇ ਸਾਧਿਆ ਨਿਸ਼ਾਨਾ


ਸ਼ਾਹਜਹਾਂ ਨੂੰ ਬਚਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਕੁਝ ਕਰਦਾ ਹੈ ਤਾਂ ਪਾਰਟੀ ਇਸ ਦਾ ਨੋਟਿਸ ਲਵੇਗੀ। ਅਸੀਂ ਕਿਸੇ ਪ੍ਰਤੀ ਪੱਖਪਾਤੀ ਨਹੀਂ ਹਾਂ। ਦੱਸ ਦਈਏ ਕਿ ਅਰਾਮਬਾਗ 'ਚ ਜਨਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਸੀ ਕਿ ਮਮਤਾ ਬੈਨਰਜੀ ਅਤੇ ਬੰਗਾਲ ਸਰਕਾਰ ਨੇ ਸੰਦੇਸ਼ਖਾਲੀ ਦੇ ਦੋਸ਼ੀ ਤ੍ਰਿਣਮੂਲ ਨੇਤਾ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਹਾਲਾਂਕਿ ਪੀਐਮ ਮੋਦੀ ਨੇ ਸ਼ਾਹਜਹਾਂ ਦਾ ਨਾਮ ਨਹੀਂ ਲਿਆ।


ਇਹ ਵੀ ਪੜ੍ਹੋ: Punjab politics: ਬਾਦਲ ਨੇ ਸੱਤਾ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਅਤੇ ਪਰਿਵਾਰਕ ਕਾਰੋਬਾਰ ਲਈ ਕੀਤੀ-ਕੰਗ