ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।


ਕ੍ਰਿਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ 'ਚ ਬਿਟਕੁਆਇਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹਟਾ ਦਿੱਤੇ ਗਏ। ਟਵਿਟਰ ਅਕਾਊਂਟ 'ਤੇ ਕੀਤੇ ਗਏ ਇਕ ਟਵੀਟ 'ਚ ਲਿਖਿਆ ਸੀ, 'ਮੈਂ ਤਹਾਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਬਣਾਏ ਗਏ ਪੀਐਮ ਮੋਦੀ ਰਿਲੀਫ ਫੰਡ 'ਚ ਡੋਨੇਟ ਕਰੋ।





ਟਵਿਟਰ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਵੈਬਸਾਈਟ ਅਕਾਊਂਟ ਦੀ ਗਤੀਵਿਧੀ ਦਾ ਜਾਣਕਾਰੀ ਸੀ ਅਤੇ ਹੁਣ ਇਸ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।


ਭਾਰਤ 'ਤੇ ਕੋਰੋਨਾ ਦਾ ਸਾਇਆ: ਇਕ ਦਿਨ 'ਚ 83,883 ਨਵੇਂ ਕੇਸ, 1000 ਤੋਂ ਵੱਧ ਮੌਤਾਂ


ਭਾਰਤ 'ਚ PUBG ਬੈਨ: ਮਾਪੇ ਖੁਸ਼ ਤੇ ਨੌਜਵਾਨ ਹੈਰਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ