ਗਾਂਧੀਨਗਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮਾਢਾ (ਸੋਲਾਪੁਰ) ‘ਚ ਚੋਣ ਰੈਲੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛੜਿਆ ਹੋਣ ਕਰਕੇ ਹੀ ਕਾਂਗਰਸ ਤੇ ਉਸ ਦੇ ਸਾਥੀ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ਼ ਕੱਢਣ ‘ਚ ਕੋਈ ਕਮੀ ਨਹੀਂ ਰੱਖਦੇ। ਉਨ੍ਹਾਂ ਅੱਗੇ ਕਿਹਾ ਕਿ ਇੰਨਾ ਵੱਡਾ ਦੇਸ਼ ਚਲਾਉਣ ਲਈ ਮਜਬੂਤ ਨੇਤਾ ਚਾਹੀਦਾ ਹੈ। 2014 ‘ਚ ਮਿਲੇ ਭਾਰੀ ਬਹੁਮਤ ਦੇ ਚੱਲਦਿਆਂ ਮੈਂ ਵੱਡੇ ਫੈਸਲੇ ਲੈ ਸਕਿਆ।
ਮੋਦੀ ਅੱਜ ਗੁਜਰਾਤ ‘ਚ ਤਿੰਨ ਰੈਲੀਆਂ ਕਰ ਰਹੇ ਹਨ। ਮੋਦੀ ਨੇ ਕਿਹਾ, “ਕਾਂਗਰਸ ਤੇ ਉਸ ਦੇ ਸਾਥੀ ਕਹਿੰਦੇ ਹਨ ਕਿ ਸਮਾਜ ‘ਚ ਜੋ ਵੀ ਮੋਦੀ ਹਨ, ਉਹ ਸਭ ਚੋਰ ਹਨ। ਇਸ ਵਾਰ ਤਾਂ ਉਨ੍ਹਾਂ ਨੇ ਹੱਦ ਪਾਰ ਕਰ ਕਰਦੇ ਹੋਏ ਪੂਰੇ ਪੱਛੜੇ ਸਮਾਜ ਨੂੰ ਹੀ ਗਾਲ਼ ਕੱਢੀ ਹੈ। ਮੈਨੂੰ ਗਾਲ਼ ਦੇਓ, ਮੈਂ ਬਰਦਾਸ਼ਤ ਕਰ ਲਵਾਂਗਾ। ਦਲਿਤ, ਆਦਿਵਾਸੀ ਨੂੰ ਕਿਸੇ ਨੇ ਵੀ ਅਪਮਾਨਿੱਤ ਕਰਨ ਲਈ ਚੋਰ ਕਿਹਾ ਤਾਂ ਮੋਦੀ ਤੇ ਦੇਸ਼ ਬਰਦਾਸ਼ਤ ਨਹੀਂ ਕਰੇਗਾ।”
ਮੋਦੀ ਨੇ ਕਿਹਾ, “ਜੋ ਲੋਕ ਦਿੱਲੀ ‘ਚ ਏਅਰ ਕੰਡੀਸ਼ਨਰ ਕਮਰਿਆਂ ‘ਚ ਬੈਠ ਕੇ ਕਿਆਸ ਲਾਉਂਦੇ ਹਨ, ਉਨ੍ਹਾਂ ਲੋਕਾਂ ਨੂੰ ਇਸ ਦੇਸ਼ ਦੀ ਧਰਤੀ ਦੀ ਸੱਚਾਈ ਨਹੀਂ ਪਤਾ। ਹੁਣ ਸਮਝ ਆਵੇਗੀ ਕਿ ਸ਼ਰਦ ਰਾਓ ਨੇ ਮੈਦਾਨ ਕਿਉਂ ਛੱਡ ਦਿੱਤਾ। ਸ਼ਰਦ ਰਾਓ ਵੀ ਖਿਡਾਰੀ ਹਨ, ਉਹ ਹਵਾ ਦਾ ਰੁਖ ਜਾਣਦੇ ਹਨ ਤੇ ਆਪਣਾ ਨੁਕਸਾਨ ਕਦੇ ਨਹੀਂ ਹੋਣ ਦੇਣਗੇ।”
ਮੋਦੀ ਦੇ ਦਿਲ ਦਾ ਦਰਦ, ਇਸ ਕਰਕੇ ਕੱਢਦੇ ਸਾਰੇ ਗਾਲ਼ਾਂ!
ਏਬੀਪੀ ਸਾਂਝਾ
Updated at:
17 Apr 2019 04:39 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮਾਢਾ (ਸੋਲਾਪੁਰ) ‘ਚ ਚੋਣ ਰੈਲੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛੜਿਆ ਹੋਣ ਕਰਕੇ ਹੀ ਕਾਂਗਰਸ ਤੇ ਉਸ ਦੇ ਸਾਥੀ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ਼ ਕੱਢਣ ‘ਚ ਕੋਈ ਕਮੀ ਨਹੀਂ ਰੱਖਦੇ।
- - - - - - - - - Advertisement - - - - - - - - -