ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਟਵੀਟ ਕਰਦਿਆਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਲਿਖਿਆ ਕਿ ਅੱਜ ਸ਼ਾਮ 6 ਵਜੇ ਮੈਂ ਰਾਸ਼ਟਰ ਨੂੰ ਸੁਨੇਹਾ ਭੇਜਾਂਗਾ। ਤੁਸੀਂ ਜ਼ਰੂਰ ਜੁੜੋ।


ਇੱਕ ਵਾਰ ਫਿਰ ਇਸ ਸੰਬੋਧਨ ਦੇ ਐਲਾਨ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੇ ਸੰਬੋਧਨ 'ਤੇ ਰਹਿਣਗੀਆਂ। ਦੱਸ ਦਈਏ ਕਿ ਨਰਿੰਦਰ ਮੋਦੀ ਨੇ ਕੋਰੋਨਾ ਪੀਰੀਅਡ ਦੌਰਾਨ ਕਈ ਵਾਰ ਦੇਸ਼ ਨੂੰ ਸੰਬੋਧਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਦੇ ਦਿਮਾਗ ਵਿੱਚ ਸਵਾਲ ਉੱਠ ਰਿਹਾ ਹੈ ਕਿ ਮੋਦੀ ਆਪਣੇ ਸੰਬੋਧਨ ਵਿੱਚ ਕੀ ਕਹਿਣਗੇ?

ਸੋਸ਼ਲ ਮੀਡੀਆ 'ਤੇ ਮੱਚ ਗਈ ਹਲਚਲ:

ਟਵੀਟ 'ਤੇ ਜਿਵੇਂ ਹੀ ਮੋਦੀ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਆਇਆ, ਉਸ ਮਗਰੋਂ ਟਵੀਟ 'ਤੇ ਹਲਚਮ ਤੇਜ਼ ਹੋਈ। ਲੋਕ ਸਵਾਲ ਕਰਨ ਲੱਗੇ ਕਿ ਪ੍ਰਧਾਨ ਮੰਤਰੀ ਅੱਜ ਕੀ ਕਹਿਣਗੇ। ਇਸ ਦੇ ਨਾਲ ਹੀ ਟ੍ਰੋਲਰਸ ਨੇ ਆਪਣੇ ਅੰਦਾਜ਼ 'ਚ ਇਸ ਟਵੀਟ ਨੂੰ ਮੀਮ ਵਾਂਗ ਇਸਤੇਮਾਲ ਕੀਤਾ ਹੈ।

ਵੇਖੋ ਕੁਝ ਮੀਮਸ:








ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904