Joint Meeting of US Congress: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਸੰਸਦ (ਕਾਂਗਰਸ) ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਦਾ ਸੱਦਾ ਮਿਲਿਆ ਹੈ। ਸੱਦੇ ਮੁਤਾਬਕ 22 ਜੂਨ ਨੂੰ ਪੀਐਮ ਮੋਦੀ ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਹਾਲ ਹੀ 'ਚ (1 ਜੂਨ ਨੂੰ) ਪੀਐੱਮ ਮੋਦੀ ਨੇ ਅਮਰੀਕਾ ਦੇ ਸੱਦੇ 'ਤੇ ਧੰਨਵਾਦ ਪ੍ਰਗਟਾਇਆ ਹੈ।
ਪੀਐਮ ਮੋਦੀ ਨੇ ਮੰਗਲਵਾਰ (6 ਜੂਨ) ਨੂੰ ਟਵੀਟ ਕੀਤਾ, “ਮੈਂ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ, ਸੈਨੇਟ ਦੇ ਰਿਪਬਲਿਕਨ ਨੇਤਾ ਮੈਕਕੋਨੇਲ, ਸੈਨੇਟ ਦੇ ਬਹੁਮਤ ਨੇਤਾ ਚੱਕ ਸ਼ੂਮਰ ਅਤੇ ਸਦਨ ਦੇ ਡੈਮੋਕਰੇਟਿਕ ਨੇਤਾ ਹਕੀਮ ਜੈਫਰੀਜ਼ ਦਾ ਨਿੱਘਾ ਸੱਦਾ ਦੇਣ ਲਈ ਧੰਨਵਾਦ ਕਰਨਾ ਚਾਹਾਂਗਾ।”
ਟਵੀਟ ਵਿੱਚ ਪੀਐਮ ਮੋਦੀ ਨੇ ਅੱਗੇ ਲਿਖਿਆ, "ਮੈਂ ਇਸਨੂੰ (ਸੱਦਾ) ਸਵੀਕਾਰ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਇੱਕ ਵਾਰ ਫਿਰ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨ ਦੀ ਉਮੀਦ ਕਰ ਰਿਹਾ ਹਾਂ।" ਸਾਨੂੰ ਸੰਯੁਕਤ ਰਾਜ ਅਮਰੀਕਾ ਦੇ ਨਾਲ ਸਾਡੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ 'ਤੇ ਮਾਣ ਹੈ, ਜੋ ਸਾਂਝੇ ਲੋਕਤਾਂਤਰਿਕ ਮੁੱਲਾਂ, ਮਜ਼ਬੂਤ ਲੋਕਾਂ-ਦਰ-ਲੋਕ ਸਬੰਧਾਂ, ਅਤੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਟੁੱਟ ਵਚਨਬੱਧਤਾ ਦੀ ਨੀਂਹ 'ਤੇ ਬਣੀ ਹੈ।