PM Modi To Address Nation Today: ਕੋਰੋਨਾ ਵੈਕਸੀਨੇਸ਼ਨ ਦੇ ਰਿਕਾਰਡ 100 ਕਰੋੜ ਡੋਜ਼ ਪੂਰਾ ਹੋਣ ਤੋਂ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੀਐਮ ਮੋਦੀ ਵੱਲੋਂ ਲਗਾਤਾਰ ਦੇਸ਼ ਦੇ ਲੋਕਾਂ ਨੂੰ ਵੈਕਸੀਨ ਲਾਉਣ ਦੀ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਸੀ। ਰਿਕਾਰਡ ਵੈਕਸੀਨੇਸ਼ਨ ਦਾ ਰਿਕਾਰਡ ਬਣਾਉਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ ਦੇਸ਼ ਨੇ ਇਤਿਹਾਸ ਰਚਿਆ ਹੈ।


ਹਾਲਾਂਕਿ ਉਨ੍ਹਾਂ ਦੇ ਸੰਬੋਧਨ ਨੂੰ ਲੈਕੇ ਕਈ ਤਰ੍ਹਾਂ ਦੀਆਂ ਕਿਆਸਾਰਾਈਆਂ ਲਾਈਆਂ ਜਾ ਰਹੀਆਂ ਹਨ। ਦੇਸ਼ ਦੇ ਸਾਹਮਣੇ ਇਸ ਸਮੇਂ ਕਈ ਮੁੱਦੇ ਹਨ। ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਜਾਰੀ ਹਨ ਤੇ ਪਿਛਲੇ 12 ਦਿਨਾਂ ਤੋਂ ਐਨਕਾਊਂਟਰ ਜਾਰੀ ਹਨ।


ਕੱਲ੍ਹ ਇਹ ਕਿਹਾ ਗਿਆ ਸੀ ਕਿ ਕੋਰੋਨਾ ਵੈਕਸੀਨੇਸ਼ਨ ਦਾ 100 ਕਰੋੜ ਦਾ ਅੰਕੜਾ ਪਾਰ ਕਰਨ 'ਤੇ ਇਸ ਉਪਲਬਧੀ ਦਾ ਐਲਾਨ ਲਾਊਡ ਸਪਕੀਰ ਵਾਲ ਜਹਾਜ਼ਾਂ, ਬੰਦਰਗਾਹਾਂ, ਮੈਟਰੋ ਸਟੇਸ਼ਨਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ 'ਤੇ ਕੀਤਾ ਜਾਵੇਗਾ। ਦੱਸ ਦੇਈਏ ਕਿ ਜਿਸ ਸਮੇਂ ਭਾਰਤ 'ਚ 100 ਕਰੋੜ ਕੋਰੋਨਾ ਵੈਕਸੀਨ ਡੋਜ਼ ਦਾ ਅੰਕੜਾ ਪੂਰਾ ਹੋਵੇਗਾ ਉਸ ਸਮੇਂ ਇਕੱਠੇ ਸਾਰੇ ਰੇਲਵੇ ਸਟੇਸ਼ਨਾਂ, ਸਾਰੇ ਹਵਾਈ ਅੱਡਿਆਂ, ਸਾਰੀਆਂ ਫਲਾਇਟਾਂ, ਬੱਸ ਅੱਡਿਆਂ ਤੇ ਸਾਰੀਆਂ ਜਨਤਕ ਥਾਵਾਂ 'ਤੇ ਅਨਾਊਂਸਮੈਂਟ ਹੋਵੇਗੀ।


ਮਨਾਏਗਾ ਜਾਵੇਗਾ ਜਸ਼ਨ


ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਸਮੁੰਦਰ ਤਟਾਂ 'ਤੇ ਸ਼ਿਪ 'ਤੇ ਇਸ ਖਾਸ ਉਪਲਬਧੀ ਦਾ ਜਸ਼ਨ ਮਨਾਇਆ ਜਾਵੇਗਾ। ਸਿਹਤ ਕੇਂਦਰਾਂ ਤੇ ਸਿਹਤ ਕਾਰਕੁੰਨਾ 'ਤੇ ਫੁੱਲ ਬਰਸਾਏ ਜਾਣਗੇ। ਜਹਾਜ਼ ਕੰਪਨੀ ਸਪਾਇਸ ਜੈੱਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਨਾਲ 100 ਕਰੋੜ ਵੈਕਸੀਨ ਤੇ ਹੈਲਥ ਵਰਕਰਾਂ ਵਾਲੇ ਪੋਸਟਰ ਆਪਣੇ ਜਹਾਜ਼ਾਂ 'ਤੇ ਲਾਵੇਗੀ।


ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਬੀਜੇਪੀ ਕਰੇਗੀ ਸਨਮਾਨ


ਬੀਜੇਪੀ ਦੇ ਰਾਸ਼ਟਰੀ ਮਹਾਂਮੰਤਰੀ ਅਰੁਣ ਸਿੰਘ ਦਾ ਕਹਿਣਾ ਹੈ ਕਿ ਇਸ ਦਿਨ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਤੇ ਅਹੁਦੇਦਾਰ ਦੇਸ਼-ਭਰ 'ਚ ਇਸ ਨਾਲ ਸਬੰਧਤ ਸੇਵਾ ਕਾਰਜਾਂ 'ਚ ਜੁੜਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸਾਰੇ ਪ੍ਰਤੀਨਿਧੀ ਮੌਜੂਦ ਰਹਿਣਗੇ। ਉਹ ਕਰੀਬ ਹਰ ਥਾਂ ਦੇ ਵੈਕਸੀਨੇਸ਼ਨ ਸੈਂਟਰ 'ਤੇ ਜਾਣਗੇ ਤੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਨਗੇ।