ਆਨਲਾਈਨ ਖਰੀਦਦਾਰੀ ਦਾ ਜਿੱਥੇ ਗਾਹਕਾਂ ਨੂੰ ਸੁਖ ਹੋਇਆ ਹੈ ਉੱਥੇ ਹੀ ਇਸ ਦੀਆਂ ਖਾਮੀਆਂ ਵੀ ਬਹੁਤ ਹਨ। ਅਕਸਰ ਗਾਹਕਾਂ ਨੂੰ ਖਾਲੀ ਬੌਕਸ ਜਾਂ ਗਲਤ ਸਮਾਨ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ ਫੁੱਟਬਾਲ ਸੌਕਸ ਮੰਗਵਾਈਆਂ ਪਰ ਉਸ ਨੂੰ ਪੈਡਡ ਬ੍ਰਾਅ ਮਿਲੀ।
ਇਕ ਟਵਿਟਰ ਯੂਜ਼ਰ ਨੇ ਆਪਣੀ ਕਹਾਣੀ ਸਾਂਝੀ ਕੀਤੀ। ਆਪਣੀ ਪੋਸਟ 'ਚ ਕਸ਼ਯਪ ਨੇ ਦੱਸਿਆ ਕਿ ਕਿਵੇਂ ਉਸ ਨੂੰ ਮਿੰਤਰਾ (Myntra) ਤੋਂ ਬਿਲਕੁਲ ਗਲਤ ਪ੍ਰੋਡਕਟ ਰਿਸੀਵ ਹੋਇਆ। ਯੂਜ਼ਰ ਨੇ ਆਪਣੇ ਲਈ ਫੁੱਟਬਾਲ ਸਟੌਕਿੰਗਸ ਆਰਡਰ ਕੀਤੀਆਂ ਸਨ ਪਰ ਉਸ ਨੂੰ 12 ਅਕਤੂਬਰ ਨੂੰ ਕਾਲੇ ਰੰਗ ਦੀ ਬ੍ਰਾਅ ਡਿਲੀਵਰ ਕੀਤੀ ਗਈ।
ਇੱਥੇ ਹੀ ਬੱਸ ਨਹੀਂ ਜਦੋਂ ਉਸ ਨੇ ਪ੍ਰੋਡਕਟ ਬਦਲਣ ਦੀ ਰਿਕੁਐਸਟ ਪਾਈ ਤਾਂ ਕੰਪਨੀ ਨੇ ਉਸ ਦਾ ਪ੍ਰੋਡਕਟ ਬਦਲਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਜਦੋਂ ਕਸ਼ਯਪ ਨੇ ਮਿੰਤਰਾ ਦੇ ਕਸਟਮਰ ਕੇਅਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਮਾਫ ਕਰਨਾ ਇਸ ਨੂੰ ਨਹੀਂ ਬਦਲ ਸਕਦੇ।
ਲਾਚਾਰ ਮਹਿਸੂਸ ਕਰਦਿਆਂ ਉਸ ਨੇ ਆਪਣੇ ਟਵਿਟਰ ਹੈਂਡਲ 'ਤੇ ਮਿੰਤਰਾ ਵੱਲੋਂ ਰਿਸੀਵ ਹੋਏ ਪ੍ਰੋਡਕਟ ਦੀ ਤਸਵੀਰ ਸਾਂਝੀ ਕੀਤੀ। ਉਸ ਨੇ ਲਿਖਿਆ ਫੁੱਲਬਾਲ ਸਟੌਕਿੰਗਸ ਦਾ ਆਰਡਰ ਦਿੱਤਾ ਸੀ ਤੇ ਬ੍ਰਾਅ ਰਿਸੀਵ ਹੋਈ। @ਮਿੰਤਰਾ ਦਾ ਜਵਾਬ- ਮਾਫ ਕਰਨਾ, ਇਸ ਨੂੰ ਬਦਲ ਨਹੀਂ ਸਕਦੇ, ਇਸ ਦੇ ਨਾਲ ਗਾਹਕ ਨੇ ਲਿਖਿਆ ਕਿ ਹੁਣ ਉਹ ਫੁੱਟਬਾਲ ਖੇਡਾਂ ਲਈ 34 CC ਦੀ ਬ੍ਰਾਅ ਪਹਿਨੇਗਾ ਤੇ ਇਹ ਉਸ ਦੀ ਸਪੋਰਟਸ ਬ੍ਰਾਅ ਹੋਵੇਗੀ।
ਜਦੋਂ ਕਸ਼ਯਪ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤਾਂ ਹੋਰ ਵੀ ਯੂਜ਼ਰਸ ਨੇ ਈ-ਕਾਮਰਸ ਸਾਈਟਾਂ ਦੇ ਮਾੜੇ ਤਜ਼ਰਬੇ ਸਾਂਝੇ ਕੀਤੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਮਿੰਤਰਾ ਨੇ ਕਸ਼ਯਪ ਨੂੰ ਭਰੋਸਾ ਦਿੱਤਾ ਕਿ ਉਸ ਦੀ ਮੁਸ਼ਕਲ ਤਰਜੀਹ ਦੇ ਤੌਰ 'ਤੇ ਹੱਲ ਕੀਤੀ ਜਾਵੇਗੀ।