ਨਵੀਂ ਦਿੱਲੀ: ਕੇਂਦਰੀ ਦੇ ਖੇਤੀ ਕਾਨੂਨਾਂ ਖਿਲਾਫ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਹੁਣ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚ ਚੁੱਕਾ ਹੈ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਨੂੰ ਨਜ਼ਰ ਅੰਦਾਜ਼ ਕਰਦੇ ਨਜ਼ਰ ਆ ਰਹੇ ਹਨ। ਰਾਜਧਾਨੀ 'ਚ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਹੋ ਰਿਹਾ ਹੈ ਪਰ ਪ੍ਰਧਾਨ ਦੇ ਦੌਰੇ ਨਿਰੰਤਰ ਜਾਰੀ ਹਨ। ਅਜਿਹੇ 'ਚ ਮੋਦੀ ਸੋਮਵਾਰ ਵਾਰਾਣਸੀ 'ਚ ਆਪਣੇ ਸੰਸਦੀ ਖੇਤਰ 'ਚ 50 ਕਿਲੋਮੀਟਰ ਹਵਾਈ ਅਤੇ 40 ਕਿਲੋਮੀਟਰ ਸੜਕੀ ਮਾਰਗ ਦਾ ਦੌਰਾ ਕਰਨਗੇ। ਪੀਐਮ ਮੋਦੀ ਫਰਵਰੀ 'ਚ ਵਾਰਾਣਸੀ ਆਏ ਸਨ ਉਦੋਂ ਤੋਂ ਲੌਕਡਾਊਨ ਤੋਂ ਬਾਅਦ ਉਹ ਹੁਣ ਪਹਿਲੀ ਵਾਰ ਵਾਰਾਣਸੀ ਜਾ ਰਹੇ ਹਨ।


ਪ੍ਰਧਾਨ ਮੰਤਰੀ ਦਾ ਆਪਣੇ ਲੋਕਸਭਾ ਖੇਤਰ ਵਾਰਾਣਸੀ 'ਚ ਇਹ 23ਵਾਂ ਦੌਰਾ ਹੋਵੇਗਾ। ਪੀਐਮ ਆਪਣੇ ਸੰਸਦੀ ਖੇਤਰ 'ਚ ਕੱਲ੍ਹ ਨੂੰ ਪੌਣੇ ਸੱਤ ਘੰਟੇ ਗੁਜ਼ਾਰਣਗੇ। ਇਸ ਦੌਰਾਨ ਉਹ ਦੋ ਵਾਰ ਜਨਤਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਾ ਮੁੱਖ ਪ੍ਰੋਗਰਾਮ ਵਾਰਾਣਸੀ ਦੇ ਮਿਰਜਾਮੁਰਾਦ ਦੇ ਖਜੂਰੀ 'ਚ ਵਾਰਾਣਸੀ-ਹੰਡੀਆ ਸਿਕਸ ਲੇਨ ਸੜਕ ਦਾ ਲੋਕ-ਅਰਪਨ ਤੇ ਦੇਵ ਦੀਪਾਵਾਲੀ ਸਮਾਗਮ 'ਚ ਹਿੱਸਾ ਲੈਣਾ ਹੈ।


ਪ੍ਰਧਾਨ ਮੰਤਰੀ ਦੁਪਹਿਰ 2:10 ਤੇ ਬਾਬਤਪੁਰ ਏਅਰਪੋਰਟ ਆਉਣਗੇ। ਇੱਥੋਂ ਉਹ ਫੌਜ ਦੇ ਜਹਾਜ਼ 'ਚ ਸਿੱਧਾ ਖਜੂਰੀ ਪਹੁੰਚਣਗੇ ਤੇ ਜਨਤਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਦੇਵ ਦੀਪਾਵਲੀ ਦੇ ਦੀਵੇ ਜਗਾਉਣ ਤੋਂ ਬਾਅਦ ਇੱਥੇ ਹੀ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਕ ਵੈਬਸਾਈਟ ਦਾ ਲੋਕ-ਅਰਪਨ ਕਰਨਗੇ। ਰਾਜਘਾਟ 'ਚ ਪੀਐਮ ਮੋਦੀ ਬੀਜੇਪੀ ਦੇ 5,000 ਕਾਰਕੁੰਨਾਂ ਨੂੰ ਅਤੇ ਵਾਰਾਣਸੀ ਦੇ ਲੋਕਾਂ ਨੂੰ ਸੰਬੋਧਨ ਕਰਨਗੇ।


ਸ਼ਾਮ ਪੌਣੇ ਛੇ ਵਜੇ ਰਾਜਘਾਟ ਤੋਂ ਪ੍ਰਧਾਨ ਮੰਤਰੀ ਕਰੂਜ਼ ਤੇ ਸਵਾਰ ਹੋਕੇ ਰਵੀਦਾਸ ਘਾਟ ਲਈ ਰਵਾਨਾ ਹੋਣਗੇ। ਵਿਚ ਹੀ ਪ੍ਰਧਾਨ ਮੰਤਰੀ ਚੇਤ ਸਿੰਘ ਘਾਟ 'ਤੇ 10 ਮਿੰਟ ਲਈ ਰੁਕਣਗੇ ਤੇ ਉੱਥੇ ਲੇਜ਼ਰ ਸ਼ੋਅ ਦਾ ਮੁਆਇਨਾ ਕਰਨਗੇ। ਲੇਜ਼ਰ ਸ਼ੋਅ ਦੇਖਣ ਤੋਂ ਬਾਅਦ ਪੌਣੇ ਸੱਤ ਵਜੇ ਪ੍ਰਧਾਨ ਮੰਤਰੀ ਰਵੀਦਾਸ ਘਾਟ ਪੁੰਚਣਗੇ ਤੇ ਸੜਕ ਮਾਰਗ ਰਾਹੀਂ ਸਾਰਨਾਥ ਲਈ ਰਵਾਨਾ ਹੋਣਗੇ। ਸ਼ਾਮ ਸਾਢੇ 7 ਵਜੇ ਪ੍ਰਧਾਨ ਮੰਤਰੀ ਸਾਰਨਾਥ ਪਹੁੰਚ ਕੇ ਲਾਈਟ ਐਂਡ ਸਾਊਂਡ ਸ਼ੋਅ ਦੇਖਣਗੇ। ਇਸ ਦੌਰਾਨ ਪੀਐਮ ਕੁਝ ਤਿੱਬਤੀ ਲੋਕਾਂ ਨਾਲ ਮੁਲਾਕਾਤ ਕਰਨਗੇ।


ਇਸ ਤੋਂ ਬਾਅਦ ਰਾਤ ਸਵਾ ਅੱਠ ਵਜੇ ਪ੍ਰਧਾਨ ਮੰਤਰੀ ਬਾਬਤਪੁਰ ਏਅਰਪੋਰਟ ਲਈ ਨਿੱਕਲ ਜਾਣਗੇ। ਉੱਥੋਂ 8:50 'ਤੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਵਾਪਸ ਜਾਣਗੇ।


ਕਿਸਾਨ ਅੰਦੋਲਨ ਨੂੰ ਲੈਕੇ ਬੀਜੇਪੀ ਪ੍ਰਧਾਨ ਨੱਢਾ ਦੇ ਘਰ ਅਹਿਮ ਬੈਠਕ, ਅਮਿਤ ਸ਼ਾਹ ਤੇ ਖੇਤੀ ਮੰਤਰੀ ਵੀ ਹਾਜ਼ਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ