ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਮਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਨਵਾਜ਼ ਸ਼ਰੀਫ ਦੀ ਮਾਂ ਬੇਗਮ ਸ਼ਮੀਮ ਅਖਤਰ ਦਾ 22 ਨਵੰਬਰ ਨੂੰ ਲੰਡਨ 'ਚ ਦੇਹਾਂਤ ਹੋ ਗਿਆ ਸੀ।
ਮੋਦੀ ਨੇ ਨਾਵਜ਼ ਸ਼ਰੀਫ ਨੂੰ ਚਿੁੱਠੀ 27 ਨਵੰਬਰ ਨੂੰ ਲਿਖੀ ਸੀ ਤੇ ਇਹ ਚਿੱਠੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਨਵਾਜ਼ ਸ਼ਰੀਫ ਦੀ ਧੀ ਤੇ PMLN ਦੀ ਵਾਈਸ ਪ੍ਰੈਜ਼ੀਡੈਂਟ ਮਰਿਅਮ ਨਵਾਜ਼ ਸ਼ਰੀਫ ਨੂੰ ਪਹੁੰਚਾਈ ਸੀ।
ਪ੍ਰਧਾਨ ਮੰਤਰੀ ਨੇ ਨਵਾਜ਼ ਸ਼ਰੀਫ ਨੂੰ ਚਿੱਠੀ 'ਚ ਲਿਖਿਆ ਕਿ ਉਨ੍ਹਾਂ ਨੂੰ ਬੇਗਮ ਸ਼ਮੀਮ ਅਖਤਰ ਦੇ ਦੇਹਾਂਤ 'ਤੇ ਗਹਿਰਾ ਦੁੱਖ ਹੈ। ਮੋਦੀ ਨੇ ਲਿਖਿਆ ਕਿ ਉਨ੍ਹਾਂ ਨੂੰ ਨਵਾਜ਼ ਸ਼ਰੀਫ ਦੀ ਮਾਂ ਦੇ ਨਾਲ ਸਾਲ 2015 'ਚ ਲਾਹੌਰ ਦੀ ਕੁਝ ਘੰਟਿਆਂ ਦੀ ਯਾਤਰਾ ਦੌਰਾਨ ਹੋਈ ਗੱਲਬਾਤ ਤੇ ਉਨ੍ਹਾਂ ਦੀ ਸਾਦਗੀ ਯਾਦ ਹੈ। ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੀਆਂ ਸੰਵੇਦਨਾਵਾਂ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ